ਪੰਨਾ:ਸੁਨਹਿਰੀ ਕਲੀਆਂ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੧ )

ਕਿਰਨਾਂ ਸੁੱਟਕੇ ਓਸਦੀ ਹਿੱਕ ਉੱਤੇ,
ਲਈ ਜ਼ਖ਼ਮੀ ਕਾਲਜਾ ਨੇਜ਼ਿਆਂ ਨਾਲ ਕੀਤਾ!
ਏਸੇ ਚਾਨਣੀ-ਚਾਨਣੀ-ਰਾਤ ਠੰਢੀ,
ਸੀਨਾ ਜਿਗਰ ਸਨ ਮੇਰੇ ਭੀ ਸਾੜ ਦਿੱਤੇ!
ਘੂਰ-ਘੂਰ ਕੇ ਅੰਬਰੋਂ ਤਾਰਿਆਂ ਨੇ,
ਦਿਲ ਦੇ ਅੱਲੜੇ ਜ਼ਖ਼ਮ ਉਘਾੜ ਦਿੱਤੇ!
ਲੋਕਾਂ ਵਾਸਤੇ ਚਾਨਣੀ ਚੰਦ ਘੱਲੀ,
ਮੇਰੇ ਲਈ ਹਨੇਰ ਇਹ ਘੋਲ ਦਿੱਤਾ!
ਵੇਲਾ ਬੀਤਿਆ ਯਾਦ ਕਰਾ ਮੈਂਨੂੰ,
ਨਾ ਮਾਰ ਨਸ਼ਤਰਾਂ ਕਾਲਜਾ ਸੱਲ ਦਿੱਤਾ!
ਰੱਸਾ ਰੇਸ਼ਮੀ-ਰਿਸ਼ਮਾਂ ਦਾ ਵੱਟਕੇ ਤੇ,
ਇਹ ਮੇਰੇ ਗਲੇ ਅੰਦਰ ਸੌ-ਸੌ ਵੱਲ ਦਿੱਤਾ!
ਦਰਦਾਂ ਮੱਲਿਆ ਮੈਂ ਮਰ-ਚੱਲਿਆ ਸਾਂ,
ਆਕੇ ਬਾਗ਼ ਦੀ ਯਾਦ ਨੇ ਠੱਲ ਦਿੱਤਾ!
ਦਿਲ ਨੂੰ ਪਕੜਕੇ ਨਿਕਲਿਆ ਘਰੋਂ ਰੋਂਦਾ
ਸਾਰੇ ਰਾਹ ਅੰਦਰ ਗਿਣਦਾ ਦਾਗ ਆਯਾ!
ਜਿਥੇ ਮਜ਼ੇ ਪਿਆਰ ਦੇ ਲੁੱਟਦਾ ਸਾਂ,
ਮੇਰੇ ਭਾਗਾਂ ਨੂੰ ਅੱਗੋਂ ਉਹ ਬਾਗ ਆਯਾ!
ਕਿਤੇ ਬੈਠਿਆ, ਉੱਠਿਆ, ਟਹਿਲਿਆ ਮੈਂ।
ਡੀ ਏ ਕਿਤੇ ਫੁੱਲਾਂ ਦੇ ਕੋਲ ਖਲੋ ਗਿਆ ਸਾਂ।
ਕਦੀ ਓਸ ਪਾਸੇ, ਕਦੀ ਏਸ ਪਾਸੇ,
ਕਦੀ ਝੰਡੀ ਦੇ ਮੋੜ ਤੇ ਹੋ ਗਿਆ ਸਾਂ !