ਪੰਨਾ:ਸੁਨਹਿਰੀ ਕਲੀਆਂ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੨ )

ਔਧਰ ਜਾ *ਚੰਬੇਲੀ ਦੇ ਫੁੱਲ ਤੋੜੇ,
ਏਧਰ ਚੰਬੇ ਦੀ ਸੁੰਘ ਖੁਸ਼ਬੋ ਗਿਆ ਸਾਂ!
ਫੇਰ ਚਾਰ ਉਲਾਂਘ ਮੈਂ ਪਿਛੋਂ ਆਇਆ,
ਜੇਕਰ ਅਰਾਂ ਵੱਲ ਕਦਮ ਦੋ ਗਿਆ ਸਾਂ
ਬਾਗ਼ ਵਿੱਚ ਵੀ ਘਾਹ ਤੇ ਬੁਟਿਆਂ ਤੇ,
ਲਾਈ ਹੋਈ ਬਹਾਰ ਸੀ ਚਾਨਣੀ ਨੇ!
ਪੌਡਰ ਨੂਰ ਦਾ ਫੁੱਲਾਂ ਤੇ ਧੂੜਿਆ ਸੀ,
ਛਾਣ ਛਾਣ ਅਸਮਾਨ ਦੀ ਛਾਨਣੀ ਨੇ!
ਸੁੰਦ੍ਰ ਚਾਨਣੀ-ਰਾਤ ਦੀ ਖੁਸ਼ੀ ਅੰਦਰ,
ਕਿਤੇ ਚੜੀਆਂ ਗੁਲਾਬ ਨੂੰ ਲਾਲੀਆਂ ਸਨ!
ਨਹੀਂ ਸਨ ਚੋਏ ਤੇਲ ਦੇ ਪੱਤੀਆਂ ਤੇ,
ਭਰੀਆਂ ਮੋਤੀਆਂ ਨਾਲ ਇਹ ਥਾਲੀਆਂ ਸਨ!
ਜਦੋਂ ਬੱਲੇ ਹਵਾ ਵਦੇ ਸਨ,
ਕਲੀਆਂ ਮੁੰਹਾਂ ਤੋਂ ਹੁੰਦੀਆਂ ਜਾਲੀਆਂ ਸਨ!
ਚੰਮਣ ਵਾਸਤੇ ਫੁੱਲਾਂ ਦੇ ਮੁੰਹ ਸੁੰਦਰ,
ਝੁਕ ਝੁਕ ਦੁਹਰੀਆਂ ਹੁੰਦੀਆਂ ਡਾਲੀਆਂ ਸਨ!
ਖਿੜ ਖਿੜ ਮੋਤੀਆ ਹਸਿਆ ਜਦੋਂ ਪਯਾਰਾ,
ਹੈਸ਼ੀ ਚਮਕ ਐਸੀ ਇੱਕ ਇੱਕ ਦੰਦ ਅੰਦਰ!
ਤਾਰੇ ਟੁੱਟਕੇ ਜ਼ਿਮੀਂ ਤੇ ਆਣ ਡਿੱਗੇ,
ਲਗੇ ਦਾਗ਼ ਅਸਮਾਨਾਂ ਤੇ ਚੰਦ ਅੰਦਰ !


  • ਫੁੱਲ ਦੀ ਰੁੱਤ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ।