ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੩ )
ਸੂਰਜ ਮੁਖੀ ਦੇ ਫੁੱਲ ਪਏ ਵੇਖਦੇ ਸਨ,
ਪਰ ਕਿਤੇ ਨਰਗਸ ਬੀਮਾਰ ਨੂੰ ਝੁਕ ਝੁਕ ਕੇ!
ਦਾਗ ਲਾਲਾ ਦੇ ਨਗਰਸ ਪਈ ਵੇਖਦੀ ਸੀ,
ਕਿਤੇ ਅੱਖਾਂ ਸ਼ਰਮੀਲੀਆਂ ਚੁਕ ਚੁਕ ਕੇ!
ਕਿਤੇ 'ਸੋਸਨ' ਪਈ ਚੰਬੇ ਨੂੰ ਦਸਦੀ ਸੀ,
ਰੰਗ ਮਿੱਸੀਆਂ ਦਾ ਨੇੜੇ ਢੁਕ ਚੁਕ ਕੇ!
ਕਿਤੇ ਕਲੀ ਰਵੇਲ ਦੀ ਤਾੜਦੀ ਸੀ,
ਮੌਲਸਰੀ ਦੇ ਫੁੱਲਾਂ ਨੂੰ ਲੁਕ ਲੁਕ ਕੇ!
ਵਾਲਾਂ ਵਿੱਚ ਹਵਾ ਦੀ ਫੇਰ ਕੰਘੀ,
ਕਿਤੇ 'ਸੁੰਬਲ ਨੇ ਜ਼ੁਲਫ਼ਾਂ ਸਵਾਰੀਆਂ ਸਨ!
ਕਿਤੇ ਸੁੰਬਲ ਪਿਆਰੀ ਨੂੰ ਢਾਹੁਣ ਬਦਲੇ,
ਇਸ਼ਕ ਪੇਚ ਨੇ ਫਾਹੀਆਂ ਖਿਲਾਰੀਆਂ ਸਨ!
ਓਥੇ ਹੋਰ ਕੋਈ ਨਜ਼ਰ ਨਾ ਪਿਆ ਮੈਂਨੂੰ,
ਵੇਂਹਦਾ ਰਿਹਾ ਮੈਂ ਕੱਲਾ ਨਜ਼ਾਰਿਆਂ ਨੂੰ!
ਖੜੇ ਸਰੂ “ਸ਼ਮਸ਼ਾਦ ਉਡੀਕਦੇ ਸਨ,
ਓਥੇ ਆਪਣੇ ਆਪਣੇ ਪਿਆਰਿਆਂ ਨੂੰ!
ਆਯਾ ਯਾਦ ਪਿਆਰ ਜਾਂ ਬਲਬੁਲਾਂ ਦਾ,
ਸੁਲਾਂ ਵੱਜੀਆਂ ਫੁੱਲਾਂ ਵਿਚਾਰਿਆਂ ਨੂੰ!
ਫੜਕੇ ਨੀਂਦ ਦਾ ਮੀਰ ਸ਼ਕਾਰ ਕਿਧਰ,
ਲੈ ਗਿਆ ਸੀ ਆਸ਼ਕਾਂ ਸਾਰਿਆਂ ਨੂੰ!
- ਪੋਸਤ ਦਾ ਫੁੱਲ ।
+ਘੁੱਗੀਆਂ ਤੇ ਖੁਮਰੇ ।