ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੪ )
ਕੀਤਾ ਕਹਿਰ ਸੀ ਜਿਹਦੇ ਤੇ ਚਾਨਣੀ ਨੇ,
ਆਸ਼ਕ ਇੱਕ ਮੈਂ ਓਸ ਥਾਂ ਹੋਰ ਡਿੱਠਾ !
ਲੇਲਾ-ਮਜਨੂੰ ਦੇ ਬੂਟੇ ਦੇ ਹੇਠ ਜਾਕੇ,
ਜਾਨ ਤੋੜਦਾ ਸੁੰਦਰ ਚਕੋਰ ਡਿੱਠਾ!
ਉਹਨੂੰ ਚੁੱਕ ਫੁਹਾਰੇ ਤੇ ਆ ਗਿਆ ਮੈਂ,
ਲਹੂ ਓਸਦੀ ਚੁੰਝ ਤੋਂ ਧੋਣ ਲੱਗਾ!
ਮਿਟੀ ਝਾੜਕੇ ਓਹਦਿਆਂ ਪਰਾਂ ਤੋਂ,
ਪਾਣੀ ਓਸਦੇ ਮੁੰਹ ਵਿੱਚ ਚੋਣ ਲੱਗਾ!!
ਵੇਖ ਵੇਖ ਕੇ ਉਸ ਨੂੰ ਮੱਛੀਆਂ ਦਾ,
ਸੀਨਾ ਜਿਗਰ ਕਬਾਬ ਸੀ ਹੋਣ ਲੱਗਾ!
ਛਾਲੇ ਦਿਲ ਦੇ ਬੁਲਬੁਲੇ ਤੋੜਦੇ ਸਨ,
ਇਸ ਫੁੱਟ ਫੁੱਟ ਫੁਹਾਰਾ ਵੀ ਰੋਣ ਲੱਗਾ!
ਜਲਵਾ ਚੰਦ ਦਾ ਵੇਂਹਦਿਆਂ ਵੇਂਹਦਿਆਂ ਈ,
ਤੜਫ ਤੜਫ ਕੇ ਅੰਤ ਉਹ ਹਾਰ ਗਿਆ!
ਸੱਚਾ ਇਸ਼ਕ ਚਕੋਰ ਦਾ ਵੇਖਿਆ ਮੈਂ,
ਜਾਨ ਪਯਾਰੇ ਦੇ ਕਦਮਾਂ ਤੇ ਵਾਰ ਗਿਆ!
ਓਸ ਦੁੱਖਾਂ ਦੇ ਮਾਰੇ ਦੀ ਲੋਥ ਉੱਤੇ,
ਕਿ ਜੇਥੋਂ ਕੱਢ ਰਮਾਲ ਮੈਂ ਪਾ ਦਿੱਤਾ!
ਬੁਟਾ ਲੱਭ ਸੁਖਚੈਨ ਦਾ ਇੱਕ ਪਾਸੇ,
ਜਾਕੇ ਓਸਦੇ ਹੇਠਾਂ ਦਬਾ ਦਿੱਤਾ!
- ਇਕ ਤਰਾਂ ਦਾ ਬੂਟਾ ਏ ।
+ਇਹ ਭੀ ਇਕ ਮੋਹਣਾ ਬੂਟਾ ਈ ਏ ।