ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੫ )
ਐਨੇ ਫੁੱਲ ਚੜਾਏ ਮੈਂ *ਚਾਨਣੀ ਦੇ,
ਉਹਦੀ ਕਬਰ ਨੂੰ ਵਿੱਚ ਲੁਕਾ ਦਿੱਤਾ!
ਦੀਵੇ ਕੁਦਰਤੀ ਅੱਲਾ ਨੇ ਬਾਲ ਘੱਲੇ,
ਭਰ ਆਕੇ ਮੇਲਾ ਟਹਿਣਿਆਂ ਲਾ ਦਿੱਤਾ!
ਬੈਠਾ ਉਹਦੇ ਸਰਾਣੇ ਮਜ਼ੋਰ ਬਣਕੇ,
ਗੱਲ ਹੁਸਨ ਤੇ ਇਸ਼ਕ ਦੀ ਸੋਚਦਾ ਸਾਂ!
ਨੀਵੀਂ ਪੌਣ, ਖ਼ਿਆਲ ਸੀ ਅਰਸ਼ ਉੱਤੇ,
ਤਿੜਾਂ ਤੋੜਦਾ, ਜ਼ਿਮੀਂ ਖਰੋਚਦਾ ਸਾਂ!
ਭਿੱਜੀ ਦੁੱਖ ਦੀ ਹੋਰ ਇੱਕ ਚਾਂਗ, ਨਿਕਲੀ,
ਹੋਣ ਜਿਹਨੂੰ ਸੁਣਦਿਆਂ ਸਾਰ ਮੈਂ ਮੁੱਕ ਗਿਆ!
ਸੜੀ ਹੋਈ ਸੀ ਦਰਦ ਦੇ ਨਾਲ ਐਸੀ,
ਓ ਸੁਣਕੇ ਪਾਣੀ ਫੁਹਾਰੇ ਦਾ ਸੁੱਕ ਗਿਆ!
ਸਹਿਮ ਨਾਲ ਸਾਰੇ ਹੋ ਗਏ ਫੁੱਲ ਗੁੱਛਾ,
ਮੁੰਹ ਟਾਹਣੀਆਂ ਦਾ ਬੱਲ ਬੁੱਕ ਗਿਆ!
ਪੈ ਗਈ ਭਾਂਜ ਅਸਮਾਨ ਤੇ ਤਾਰਿਆਂ ਨੂੰ,
ਚੰਨ ਬੱਦਲੀ ਦੇ ਹੇਠਾਂ ਲੁੱਕ ਗਿਆ!
ਨਹੀਂ ਸੀ ਚਾਂਗ ਓਹ, ਝੂਮਣੀ ਅੱਗ ਦੀ ਸੀ,
ਜਾਕੇ ਅੰਬਰਾਂ ਨੂੰ ਜਿਹਨੇ ਤੂੰਬਿਆ ਸੀ!
+ਰਾਹੂ-ਕੇਤੂ ਪਿਛਾਹਾਂ ਨੂੰ ਉੱਠ ਨੱਸੇ,
ਜਿਗਰਾ ਮੰਗਲ ਸਨੀਚਰ ਦਾਕੰਬਿਆ ਸੀ!
{{rule}
- ਚਾਨਣੀ ਵੀ ਇੱਕ ਸੁੰਦਰ ਫੁੱਲਾਂ ਵਾਲਾ ਬੂਟਾ ਹੁੰਦਾ ਏ ।
+ਰਾਹੂ ਕੇਤੂ ਦੋ ਸਤਾਰੇ ਹਨ, ਜਿਨ੍ਹਾਂ ਦੀ ਚਾਲ ਪੁੱਠੀ ਏ ।