ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਮੈਂਨੂੰ ਚਿੱਤ ਦੇ ਵਿੱਚ ਖ਼ਿਆਲ ਆਇਆ,
ਇਹ ਵੀ ਦੁਖੀ ਕੋਈ ਮੇਰੇ ਈ ਨਾਲ ਦਾ ਏ!
ਵਿੱਛੜ ਗਿਆ ਏ ਇਹਦਾ ਵੀ ਯਾਰ ਖ਼ਬਰੇ,
ਤਦੇ ਢੱਡਰੀ ਆਹਾਂ ਦੀ ਬਾਲਦਾ ਏ!
ਚੱਲੋ ਚੱਲਕੇ ਪੱਛੀਏ ਸਾਰ ਏਹਦੀ,
ਮਹਿਰਮ ਲੱਭਦਾ ਆਪਣੇ ਹਾਲ ਦਾ ਏ!
ਦੇਕੇ ਡਾਢ ਕਲੇਜੇ ਨੂੰ ਤੁਰ ਪਿਆ ਮੈਂ,
ਓੜਕ ਲੱਭ ਲੈਂਦਾ, ਜਿਹੜਾ ਭਾਲਦਾ ਏ!
ਬੂਟੇ +ਹਰਸ਼ਿੰਗਾਰ ਦੇ ਹੇਠ ਵੇਖੀ,
ਇੱਕ ਉੱਜੜੀ ਨਾਰ ਮੁਟਿਆਰ ਬੈਠੀ!
ਦੁੱਖ ਕੋਲ ਖਲੋਤੇ ਪਏ ਹੁੰਦੇ ਸਨ,
ਓਹ ਪਈ ਰੋਂਵਦੀ ਸੀ ::ਰੋ ਜ਼ਾਰ ਬੈਠੀ!
ਓਹਨੂੰ ਕਿਹਾ ਮੈਂ-ਦੱਸ ਤੂੰ ਭਾਗਵਾਨੇ,
ਕੀ ਕੁਝ ਮਾਪਿਆਂ ਰੱਖਿਆ “ਨਾ ਤੇਰਾ?
ਬੈਠੀ ਬਾਗ ਅੰਦਰ ਕੱਲੀ ਰੋਵਨੀ ਏਂ,
ਰਿਹਾ ਜੱਗ ਤੇ ਕੋਈ ਨਹੀਂ ਥਾਂ ਤੇਰਾ?
ਵਾਲਾ ਸ਼ਹਿਰ ਦਾ ਪੈਂਨੂੰ ਹੀ ਭਾਂਵਦਾ ਨਹੀਂ,
ਵੈਰੀ ਹੋਯਾ ਯਾ ਸ਼ਹਿਰ ਗਿਰਾਂ ਤੇਰਾ?
ਧਾੜ ਜ਼ਿਲਮ ਦੀ ਕਿੱਧਰੋਂ ਪਈ ਤੈਨੂੰ,
ਕਿਸੇ ਹਾਕਮ ਨਹੀਂ ਕੀਤਾ ਨਿਆਂ ਤੇਰਾ?


+ਇਕ ਤਰਾਂ ਦਾ ਬੜੇ ਮਹਿਕਦਾਰ ਫੁੱਲਾਂ ਦਾ ਬੂਟਾ ਏ !