ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

  • 'ਲੈ' ਦੀਪਕ ਦੀ ਰੱਖਦੇ ਵੈਣ ਤੇਰੇ,

ਅੰਗ ਫੁੱਲਾਂ ਦੇ ਸੀਨੇ ਤੇ ਬਾਲਨੀ ਏ,
ਖਾਰੇ ਸੋਮਿਆਂ ਦਾ ਪਾਣੀ ਪਾ ਪਾ ਕੇ,
ਕਾਹਨੂੰ ਨਰਗਸੀ ਅੱਖੀਆਂ ਗਾਲਨੀ ਏ?,
ਕਹਿਣ ਲੱਗੀ ਓਹ:-ਦੱਸਾਂ ਮੈਂ ਕੀ ਤੈਨੂੰ?
ਬੜੀ ਦੁੱਖਾਂ ਦੇ ਮੁੰਹ ਵਿੱਚ ਢੋਈ ਹੋਈ ਆਂ?
ਫਿਰਾਂ ਸਾਸ ਵਰੋਲਦੀ ਜੱਗ ਉੱਤੇ,
ਨਾਲ ਜਿਉਂਦੀ ਜਾਣ ਨਾਂ, ਵਿੱਚੋਂ ਮੈਂ ਮੋਈ ਹੋਈ ਆਂ!
ਹੱਥੀਂ ਲੋਰੀਆਂ ਜਿਨਾਂ ਨੂੰ ਹੀ ਦੇ ਦੀ,
ਉਹਨਾਂ ਵਾਸਤੇ ਅੱਜ ਮੈਂ ਕੋਈ ਹੋਈ ਆਂ!
ਉੱਜ ਤੇ ਪੰਜਾਂ ਦਰਿਆਵਾਂ ਦੀ ਹਾਂ ਮਾਲਕ,
ਪਰ ਮੈਂ ਪਾਣੀਓਂ ਪਤਲੀ ਹੋਈ ਹੋਈ ਆਂ!
ਮੁੱਠਾਂ ਮੀਟਕੇ ਨੁੱਕਰੇ ਹਾਂ ਬੈਠੀ,
ਟੁੱਟੀ ਹੋਈ ਸਤਾਰ ਰਬਾਬੀਆਂ ਦੀ!
ਪੁੱਛੀ ਵਾਤ ਨਾਂ ਜਿਨ੍ਹਾਂ ਨੇ 'ਸ਼ਰਫ਼ ਮੇਰੀ,
ਵੇ ਮੈਂ 'ਬਿੱਲੀ ਹਾਂ ਉਹਨਾਂ ਪੰਜਾਬੀਆਂ ਦੀ!
-0-


  • ਸੁਰ