ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੬੧ )
ਜੇਕਰ ਸੱਚੀ ਨਿਤਾਰਕੇ ਪੁੱਛਨਾ ਏਂ,
ਚਿੜਕੇ ਤੇਰੇ ਤੋਂ ਜਾਨ ਗਵਾਉਂਣ ਵਾਲਾ!
ਮੇਰੇ ਦਮ ਦੇ ਨਾਲ ਹੀ ਜੱਗ ਅੰਦਰ,
ਏਹ ਸਭ ਮਿਲੀ ਹੋਈਏ ਆਦਰ ਭਾ ਤੈਂਨੂੰ!
ਪਿੱਛੋਂ ਰੋਵੇਂਗਾ ਵੇਖ ਲਈਂ ਨੈਣ ਭਰ ਭਰ,
ਆਈ ਯਾਦ ਜਦ ਮੇਰੀ ਵਫ਼ਾ ਤੈਂਨੂੰ!
ਚੱਲ ਖੂਹ ਤੇ ਪੈਲੀਆਂ ਵੇਖ ਤਾਂ ਸਹੀ,
ਕਰਦਾ ਰਾਖੀਆਂ ਜਿੱਥੇ ਮੈਂ ਥੱਕਦਾ ਨਹੀਂ!
ਜੇੜ੍ਹੇ ਬੰਨੇ ਤੇ ਨੌਕਰੀ ਹੋਵੇ ਮੇਰੀ,
ਓਧਰ ਪਸ਼ੂ ਭੀ ਕਦੀ ਕੋਈ ਤੱਕਦਾ ਨਹੀਂ!
ਵਿਚਲਾ ਜੇੜ੍ਹੇ ਨਿਲੱਜ ਦਾ ਡੋਲ ਜਾਵੇ,
ਓਦ੍ਹੇ ਚਾਨੇ ਭੀ ਲਾਹੁੰਦਿਆਂ ਝੱਕਦਾ ਨਹੀਂ!
ਪਾਵਾਂ ਬੇੜੀਆਂ ਓਸਨੂੰ ਮੈਂ ਜੱਹੀਆਂ,
ਨੱਸ ਭੱਜ ਓਹ ਕਿਤੇ ਭੀ ਸੱਕਦਾ ਨਹੀਂ!
ਮੇਰੇ ਜੇਹੇ ਵਰਿਆਮ ਦੀ ਮੂਰਖਾ ਓਇ,
ਕਦਰ ਪੁੱਛਣੀ ਸੀ ਕਿਸੇ ਜੱਟ ਕੋਲੋਂ!
ਜੇਹੜੀ ਥਾਂ ਤੇ ਗੱਡਦਾ ਵਾੜ ਮੇਰੀ,
ਲੋਕੀ ਲੰਘਦੇ ਨੇ ਪਰੇ ਵੱਟ ਕੋਲੋਂ!
ਤੇਰਾ ਚੜ੍ਹਿਆ ਦਿਮਾਗ਼ ਹੈ ਅਰਸ਼ ਉੱਤੇ,
ਲੱਗੀ ਬਾਗ਼ ਦੀ ਜਹੀ ਹਵਾ ਤੈਨੂੰ!