ਪੰਨਾ:ਸੁਨਹਿਰੀ ਕਲੀਆਂ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਤੇਰੀ ਖਿੰਡ ਗਈ ਬਾਸ਼ਨਾਂ ਜੱਗ ਸਾਰੇ,
ਹੁਣ ਤੇ ਬਾਸ਼ਿਆ, ਆਵੇ ਹਯਾ ਤੈਨੂੰ!
ਗੱਲਾਂ ਵਿਤਕਰੇ ਵਾਲੀਆਂ ਕਰਨੀਆਂ ਇਹ,
ਕਿਨ੍ਹੇ ਦੱਸੀਆਂ ਸਹਿਜ ਸੁਭਾ ਤੈਨੂੰ?
ਮੈਂਨੂੰ ਫ਼ੁੱਲਾਂ ਦੇ ਨਾਲ ਕਿਉਂ ਗੰਢਿਆ ਸੂ
ਇਹ ਭੀ ਖੋਲ੍ਹਕੇ ਦਿਆਂ ਸਮਝਾ ਤੈਨੂੰ!
'ਕੰਡਾ' ਟਹਿਣੀ ਦਾ ਲਾਕੇ ਰੱਬ ਸੱਚੇ,
ਕੰਡੇ-ਫੁੱਲ ਨੂੰ ਇੱਕ ਥਾਂ ਤੋਲਿਆ ਏ!
ਓਦ੍ਹੀ ਨਜ਼ਰ ਵਿੱਚ ਇੱਕੋ ਜਹੇ ਹੈਨ ਸਾਰੇ,
ਓਹਨ ਭੇਦ ਇਹ ਆਪਣਾ ਖੋਲਿਆ ਏ!
ਇੱਕੋ ਜਿਹਾ ਹਾਂ ਅੰਦਰੋਂ ਬਾਹਰੋਂ ਮੈਂ
ਮੈਂਨੂੰ ਲੋਕਾਂ ਨੇ ਖੂਬ ਪਛਾਣਿਆ ਏ!
ਓਹਦੀ ਯਾਦ ਵਿੱਚ ਖੜਾ ਹਾਂ ਦਿਨੇ ਰਾਤੀ,
ਫ਼ਾੱਨੀ ਜੱਗ ਨੂੰ ਮੁੱਢੋਂ ਮੈਂ ਜਾਣਿਆ ਏ!
ਅਲਫ਼ ਬਣ ਗਿਆ ਹੂਬਹੂ ਆਪ ਵੀ ਮੈਂ,
ਐਸਾ ਅਲਫ਼ ਦੇ ਇਸ਼ਕ ਨੇ ਰਾਣਿਆ ਏ!
ਮੈਂਨੂੰ ਰੁਤਬਾ ਇਹ ਓਸ ਨੇ ਬਖ਼ਸ਼ ਦਿੱਤਾ,
ਸਿਰ ਤੇ ਛਤਰ ਗੁਲਾਬ ਦਾ ਤਾਣਿਆ ਏ!
ਮੇਰੇ ਜ਼ਾਹਰ ਤੇ ਬਾਤਨ ਨੇ ਇੱਕ ਹੋਕੇ,
ਏਹੋ ਦੁਨੀਆਂ ਨੂੰ ਸਬਕ ਸਿਖਾਇਆ ਏ!

ਅੱਲਾਹ, ਖੁਦਾ।