ਪੰਨਾ:ਸੁਨਹਿਰੀ ਕਲੀਆਂ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਜੇਹੜਾ ਅੰਦਰੋਂ ਬਾਹਰੋਂ ਇੱਕ ਹੋਇਆ,
ਓਸ ਇੱਕ ਨੂੰ ਓਸੇ ਨੇ ਪਾਇਆ ਏ!
ਜੇ ਤੂੰ ਚੰਗਾ ਏਂ ਮੈਂਨੂੰ ਕਿਉਂ ਬੁਰਾ ਕਹੇਂ?
ਜੇ ਮੈਂ ਬੁਰਾ ਹਾਂ ਤੈਨੂੰ ਕੀ ਚੰਗਿਆ ਓ?
ਤੇਰੇ ਨਿਰੇ ਸੁਹੱਪਣ ਨੂੰ ਅੱਗ ਲਾਵਾਂ?
ਸ਼ੂਕਾ ਸ਼ਾਕੀ ਤੇ ਖ਼ੁਦੀ ਵਿੱਚ ਰੰਗਿਆ ਓ ?
ਬੈਠੇਂ ਫੁੱਲ ਫੁੱਲ ਤੁੱਰ੍ਰੇ ਨੂੰ ਵੇਖ ਉੱਚਾ,
ਏਸ ਸੂਲੀ ਦੇ ਉੱਤੇ ਭੀ ਟੰਗਿਆ ਓ।
ਡਿੱਗੇ ਵਾਂਗ ਫੁਹਾਰੇ ਦੇ ਸਿਰ ਪਰਨੇ,
ਉਤਾਂਹ ਹੁੰਦਿਆਂ ਜੇਹੜਾ ਨਾਂ ਸੰਗਿਆ ਓ!
ਕੀ ਹੋ ਗਿਆ 'ਸ਼ਰਫ' ਜੇ ਮੂੰਹ ਕਾਲਾ,
ਗੋਰੇ ਰੰਗ ਵਾਲੀ ਮਕਰ-ਚਾਨਣੀ ਨਹੀਂ!
ਓਥੇ ਅਮਲਾਂ ਤੇ ਫ਼ੈਸਲੇ ਮੁੱਕਣੇ ਨੇ,
ਰੰਗਤ, ਜ਼ਾਤ ਤੇ ਕਿਸੇ ਪਛਾਨਣੀ ਨਹੀਂ!

ਕੰਡੇ ਦਾ ਮੂੰਹ ਅੱਗੋਂ ਰਤਾ ਕਾਲਾ ਹੁੰਦਾ ਹੈ।