ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਹੋਈਓਂ ਕੈਦ ਤੇ ਹੋ ਗਿਆ ਕੀ ਮੋਈਏ?
ਏਸੇ ਤਰ੍ਹਾਂ ਪ੍ਰੇਮ ਪਖਾਈਦਾ ਏ!
ਯੂਸਫ਼ ਵਾਂਗ ਪਹਿਲੋਂ ਬੰਦੀਵਾਨ ਬਣਕੇ,
ਫੇਰ ਤਖ਼ਤ *ਅਜ਼ੀਜ਼ ਦਾ ਪਾਈਦਾ ਏ।

ਅੱਖਾਂ ਖੋਲ੍ਹਕੇ ਹੋਸ਼ ਦੇ ਨਾਲ ਬਹਿ ਜਾ,
ਦੱਸਾਂ ਹਾਲ ਮੈਂ ਤੇਰੇ ਪਿਆਰਿਆਂ ਦਾ!
ਤੇਰੇ ਪਿਆਰ ਪ੍ਰੇਮ ਦੇ ਹੇਰਵੇ ਨੇ,
ਲਹੂ ਸਾੜ ਦਿੱਤਾ ਫੁੱਲਾਂ ਸਾਰਿਆਂ ਦਾ!
ਸਰ੍ਹੋਂ ਫੁੱਲ ਗਈ ਦੀਦਿਆਂ ਵਿੱਚ ਮੇਰੇ,
ਰੰਗ ਵੇਖਕੇ ਜ਼ਰਦ ਵਿਚਾਰਿਆਂ ਦਾ!
ਡੇਲੇ ਨਰਗਸੀ ਪੱਕ ਕੇ ਹੋਏ ਪੀਲੇ,
ਜਾਂਦਾ ਠਰਕ ਨਹੀਂ ਅਜੇ ਨਜ਼ਾਰਿਆਂ ਦਾ!

ਫਿੱਤੀ ਫਿੱਤੀ ਹਜ਼ਾਰੇ ਦਾ ਫੁੱਲ ਹੋਇਆ,
ਤੇਰੇ ਹਿਜਰ ਦੀ ਝੰਬਣੀ ਝੰਬਿਆ ਏ!
ਰੱਤ ਸੁੱਕ ਗਈ ਖੱਟਿਆਂ ਮਿੱਠਿਆਂ ਦੀ,
ਵੇਖ ਵੇਖਕੇ ਕਿੰਬ ਭੀ ਕੰਬਿਆ ਏ!

ਨਿੰਬੂ ਵਾਂਗ ਨਚੋੜਿਆ ਸੰਗਤਰੇ ਨੂੰ,
ਗਲਗਲ ਰੋਂਵਦੀ ਏ ਗੱਲ ਗੱਲ ਉੱਤੇ!
ਆਖੇ ਮਾਲਟਾ ਪਿਆ ਚਕੋਧਰੇ ਨੂੰ,
ਚਾਕੂ ਰੱਖਕੇ ਆਪਣੇ ਗਲ ਉੱਤੇ!

*ਮਿਸਰ ਦਾ ਬਾਦਸ਼ਾਹ।