ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਝੂਠਾ ਸਾਰੇ ਜਹਾਨ ਦਾ ਨਜ਼ਰ ਆਇਆ,
ਨਹੀਂ ਪ੍ਰਤੀਤ 'ਗੁਲਾਬ' ਦੀ ਗੱਲ ਉੱਤੇ
ਵਰੀ ਆਪਣੇ ਸੀਸ ਦੀ ਚਾੜ੍ਹ ਦਈਏ,
ਆਖੀ ਹੋਈ ਪਿਆਰੇ ਦੀ ਗੱਲ ਉੱਤੇ!

ਮੁੱਦਾ ਕੀ ? ਕਿ ਬਾਗ਼ ਵਿੱਚ ਹੁਣ ਤੇ,
ਆਈ ਹੋਈ ਬਹਾਰ ਬਸੰਤ ਦੀ ਏ!
ਤੇਰੇ ਬਿਰਹੋਂ ਨੇ ਜੱਗ ਦੇ ਮੁੱਖੜੇ ਤੇ
ਧੁੜੀ ਹੋਈ ਵਸਾਰ ਬਸ-ਅੰਤ ਦੀ ਏ।

ਆਕੇ ਪੋਨੀਆਂ ਪੋਨੀਆਂ ਗੰਦਲਾਂ ਤੇ,
ਝੜੀਆਂ ਇੰਜ ਬਸੰਤ ਨੇ ਲਾਈਆਂ ਨੇ!
ਸਿਰ ਸੋਨੇ ਦੇ ਫੁੱਲ ਤੇ ਚੌਂਕ ਪਾਕੇ,
ਨਵੀਆਂ ਵਹੁਟੀਆਂ ਵਾਂਗ ਸਜਾਈਆਂ ਨੇ!
ਖੱਟੇ ਕੱਪੜੇ ਪਹਿਨ ਅਨਾਥ ਕੁੜੀਆਂ,
ਯਾ ਏ ਆਸ਼੍ਰਮ ਦੇ ਵਿਚੋਂ ਆਈਆਂ ਨੇ!
ਨਿੱਕੇ ਨਿੱਕੇ ਜਹੇ ਫੁੱਲਾਂ ਦੇ ਗੁਲਦਸਤੇ,
ਭੇਟਾ ਕਰਨ ਬਹਾਰ ਨੂੰ ਧਾਈਆਂ ਨੇ!

ਸੂਰਜ ਦੇਵਤੇ ਜਦੋਂ ਏਹ ਰੰਗ ਡਿੱਠਾ
ਕੱਢ ਕਿਰਨਾਂ ਦੀ ਜ਼ਰੀ ਲੁਟਾ ਦਿੱਤੀ!
ਹੇਠਾਂ ਖੱਟੀ ਦਰਿਆਈ ਦਾ ਫ਼ਰਸ਼ ਕਰਕੇ,
ਉੱਤੇ ਸਿਲਮੇਂ ਦੀ ਚਾਨਣੀ ਲਾ ਦਿੱਤੀ!