ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੧)
ਲਹਿਰਾਂ ਚੀਰੇ ਮਾਰੇ ਮੁੱਕੇ,
ਸਿਰ ਤੇ ਚੜ੍ਹ ਚੜ੍ਹ ਨਾੜਾਂ ਟੁੱਕੇ!
ਹੋ ਕੇ ਪਾਕ ਪਵਿੱਤਰ ਪਾਣੀ,
ਨੀਚ ਨਖ਼ਿੱਧ ਸਹੇੜੀ ਰਾਣੀ!
ਮੈਂ ਜੇ ਤੈਂਨੂੰ ਸੌੜਾ ਵੇਖਾਂ,
ਧਰਤੀ ਅੰਦਰ ਮਾਰਾਂ ਮੇਖਾਂ!
ਛੇਕ ਜ਼ਿਮੀਂ ਦੇ ਸੀਨੇ ਪਾਵਾਂ,
ਤੈਨੂੰ ਬਾਹਰ ਕੱਢ ਲਿਆਵਾਂ!
ਮੇਰੇ ਪਾਰੋਂ ਹੋਣ, ਨਜ਼ਾਰੇ,
ਵੇਖੇਂ ਸੂਰਜ ਚੰਦ ਸਤਾਰੇ!
ਸਾਰੇ ਮੰਨਣ ਲੋਹਾ ਮੇਰਾ,
ਖੰਡ ਕਰੇਂਦੀ ਆਦਰ ਤੇਰਾ!
ਤਾਂ ਵੀ ਮੇਰੀ ਕਦਰ ਨ ਪਾਵੇਂ,
ਲੱਕੜ ਕੋਲੋਂ ਹੇਠ ਬਹਾਵੇਂ?
ਓਹਦੇ ਨਾਲ ਯਰਾਨਾ ਗੂਹੜਾ,
ਮੈਨੂੰ ਸਮਝੇ ਸਾਂਹਸੀ, ਚੂਹੜਾ!
ਮੈਂ ਜੇ ਤੇਰੇ ਨੇੜੇ ਹੋਵਾਂ,
ਹੱਥ ਉਮਰ ਦੇ ਜਾਨੋ ਧੋਵਾਂ!
ਮੈਂ ਤੇ ਮਿਲਣ ਆਵਾਂ ਤੈਂਨੂੰ,
ਤੂੰ ਵਹਿਣਾਂ ਵਿੱਚ-ਰੋਹੜੇਂ ਮੈਂਨੂੰ!
ਇਹ ਚੰਗਾ ਇਨਸਾਫ਼ ਨਿਤਾਰੇਂ,
ਮੈਨੂੰ ਡੋਬੇਂ ਓਹਨੂੰ ਤਾਰੇਂ?