ਪੰਨਾ:ਸੁਨਹਿਰੀ ਕਲੀਆਂ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਇਹ ਗੱਲ ਅਜ ਮੈਂ ਪੁੱਛਾਂ ਤੈਥੋਂ,
ਕਿਸ ਜੁਗ ਦਾ ਲਏਂ ਵੱਟਾ ਮੈਥੋਂ?'
ਪਾਣੀ ਨੇ ਇਹ ਕਿਹਾ ਅੱਗੋਂ:-
'ਮਗਜ਼ ਮੇਰਾ ਕਿਉਂ ਚੱਟਣ ਲੱਗੋਂ?
ਮੈਂ ਓਹ ਦੋਵੇਂ ਮੁੱਢੋਂ ਬੇਲੀ,
ਜਿਉਂ ਕਰ ਗੁਜ਼ਰੇ ਮਜਨੂੰ ਲੇਲੀ!
ਕੀਕੁਰ ਲੱਗੀ ਸਾਡੀ ਯਾਰੀ,
ਤੈਨੂੰ ਗੱਲ ਸੁਨਾਵਾਂ ਸਾਰੀ!
ਜਦ ਬੰਦੇ ਨੂੰ ਅਕਲਾਂ ਆਈਆਂ,
ਸਾੜਨ ਲੱਗਾ ਇਹ ਚਤਰਾਈਆਂ!
ਵਿੱਚ ਤਕੱਬਰ ਏਦਾਂ ਮੋਇਆ,
ਰੱਬ ਵਲੋਂ ਇਨਕਾਰੀ ਹੋਇਆ!
ਤਦ ਇਹ ਕੁਦਰਤ ਦੇ ਮਨ ਆਇਆ,
ਬੰਦੇ ਜਿਹੜਾ ਮਾਨ ਵਖਾਇਆ?
ਏਦਾਂ ਇਹਦਾ ਮਾਨ ਗਵਾਵਾਂ,
ਇੱਕ ਨੁਕਤੇ ਨੂੰ ਖੋਲ੍ਹ ਵਿਖਾਵਾਂ!
ਇੱਕ ਜ਼ਰੇ ਵਿਚ ਦੁਨੀਆਂ ਵੇਖੇ'
ਮਾਨ ਤਰੁੱਟਣ ਕਰ ਕਰ ਲੇਖੇ!
ਨਿਕਾ ਜਿਹਾ ਫੜ ਤੁੱਛ ਨਿਮਾਣਾ,
ਸੁਟ ਦਿੱਤਾ ਇੱਕ ਕੁਦਰਤ ਦਾਣਾ!
ਜਦ ਡਿੱਗਾ ਓਹ ਧਰਤ ਵਿਚਾਰਾ,
ਮੈਂ ਪਾਣੀ ਇਹ ਡਿੱਠਾ ਕਾਰਾ!