ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਵਗ ਵਗ ਤੁਰਤ ਸਲ੍ਹਾਬ ਪੁਚਾਈ,
ਕੁਲੀ ਪੋਲੀ ਧਰਤ ਬਣਾਈ!
ਨਿੱਕਾ ਜਿਹਾ ਉਹ ਜਾਤਕ ਜਾਯਾ,
ਨਰਮ ਵਿਛੌਣੇ ਵਿੱਚ ਸਵਾਇਆ!
ਇੱਕ ਦਿਨ ਐਸਾ ਹੁੱਮਸ ਹੋਇਆ,
ਸੁੱਤਾ ਪਿਆ ਉਹ ਉੱਠ ਖਲੋਇਆ!
ਆਯਾ ਬਾਹਰ ਬਦਨ ਅੰਗੂਰੀ,
ਲੀੜੇ ਪਾਕੇ ਘੀਆ ਕਪੂਰੀ!
ਠੰਢੇ ਬੁੱਲੇ ਝੁੱਲਣ ਲੱਗੇ,
ਮੀਟੇ ਪੱਤਰ ਖੁੱਲ੍ਹਣ ਲੱਗੇ!
ਮੈਂ ਵੀ ਖੁਸ਼ੀ ਮਨਾਵਣ ਲੱਗਾ,
ਮੋਤੀ ਪਕੜ ਲੁਟਾਵਣ ਲੱਗਾ!
ਮੁੱਦਾ ਕੀ ਮੈਂ ਆਉਂਦਾ ਰਿਹਾ,
ਰੋਟੀ ਟੁੱਕ ਪੁਚਾਉਂਦਾ ਰਿਹਾ!
ਪੀਂਘ ਜਵਾਨੀ ਦਿੱਤਾ ਝੂਟਾ,
ਦਿਨਾਂ ਅੰਦਰ ਉਹ ਹੋਇਆ ਬੂਟਾ!
ਹੁਸਨ ਉਹਦੇ ਓਹ ਧੁੰਮਾਂ ਪਾਈਆਂ,
ਲੱਖਾਂ ਲਗਰਾਂ ਮਗਰ ਲਗਾਈਆਂ!
ਗੂਹੜੇ ਪੱਤਾਂ ਤੰਬੂ ਤਾਣੇ,
ਰਾਹੀ ਪਾਂਧੀ ਛਾਵਾਂ ਮਾਣੇ!
ਵੇਖ ਜਨੌਰਾਂ ਮਨ ਭਰਮਾਏ,
ਕਈਆਂ ਨੇ ਚੁਕ ਘਰ ਬਣਾਏ!