ਪੰਨਾ:ਸੁਨਹਿਰੀ ਕਲੀਆਂ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ )

ਆਕੜ ਓਹਨੂੰ ਕਦੀ ਨਾ ਭਾਵੇ,
ਫਲ ਲੱਗੇ ਤੇ ਨਿਉਂਦਾ ਜਾਵੇ!
ਹਾਲ ਤੈਂਨੂੰ ਮੈਂ ਜੀਹਦਾ ਕਿਹਾ,
ਵਿਰਲਾ ਲੱਭੇ ਓਹੋ ਜਿਹਾ!
ਸਾਊ ਸੁਘੜ ਸਚਿੱਤਰ ਦਾਨੀ,
ਸੀ ਓਹ ਮੇਰਾ ਪੱਕਾ ਜਾਨੀ!
ਜ਼ਾਲਮ ਤੈਂਨੂੰ ਰਹਿਮ ਨਾ ਆਯਾ,
ਓਹਨੂੰ ਵੀ ਤੂੰ ਵਢ ਮੁਕਾਯਾ!
ਐਡੇ ਦੁੱਖ ਮੁਸੀਬਤ ਜਰਕੇ,
ਪਾਲਾਂ ਜਿਹਨੂੰ ਮੈਂ ਮਰ ਮਰਕੇ!
ਜੇ ਤੂੰ ਓਹਨੂੰ ਕੱਟ ਗਵਾਵੇਂ,
ਮੈਥੋਂ ਦੱਸ ਨਫ਼ਾ ਕੀ ਪਾਵੇਂ?
ਕਿਉਂ ਨਾ ਤੈਂਨੂੰ ਡੂੰਘੇ ਡੋਬਾਂ?
ਗਿੱਚੀ ਫੜਕੇ ਗਾਰੇ ਖੋਭਾਂ?
ਮੂੰਹ ਓਸੇ ਦਾ ਹੁਣ ਵੀ ਮਾਰੇ,
ਫਿਰਦਾ ਰਹੇਂ ਤੂੰ ਤਾਹੀਏਂ ਸਾਰੇ!
ਜੇ ਤੂੰ ਕੱਲਾ ਨਜ਼ਰੀਂ ਆਵੇਂ,
ਫੇਰ ਭਲਾ ਕਦ ਸੁੱਕਾ ਜਾਵੇਂ!
ਲਾਜ ਇਦ੍ਹੀ ਹੀ ਮਾਰੇ ਅੜਿਆ,
'ਸ਼ਰਫ਼' ਜਿਦ੍ਹਾ ਤੂੰ ਪੱਲਾ ਫੜਿਆ!'