ਪੰਨਾ:ਸੁਨਹਿਰੀ ਕਲੀਆਂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੬ )

ਸਾਈਂ ਦੇ ਦਰਸ਼ਨ


ਦੁਨੀਆਂਦਾਰ ਇੱਕ ਭਗਤ ਨੂੰ ਕਹਿਣ ਲੱਗਾ:-
'ਜੇਕਰ ਅਰਜ਼ ਇੱਕ ਕਰੋ ਮਨਜ਼ੂਰ ਐਵੇਂ!
ਤਾਂ ਮੈਂ ਹਿਰਦਿਓਂ ਹਾਲ ਕੁਝ ਖੋਲ੍ਹ ਦੱਸਾਂ,
ਵਲਾਂ ਛਲਾਂ ਦੇ ਬਿਨਾਂ ਹਜ਼ੂਰ ਐਵੇਂ!'
ਉਹਨੇ ਕਿਹਾ-'ਗ੍ਰਹਸਤੀਆ ਮੂਰਖਾ ਓ!
ਬਹੁਤੇ ਸਾੜ ਨਾਂ ਅਕਲ ਸ਼ਊਰ ਐਵੇਂ!
ਅਸੀਂ ਕਿਸੇ ਵੀ ਚੀਜ਼ ਦੇ ਨਹੀਂ ਲੋਭੀ,
ਤੇਰਾ ਕਰਾਂਗੇ ਕੰਮ ਜ਼ਰੂਰ ਐਵੇਂ!'

ਕਿਹਾ ਓਸਨੇ-'ਭਗਤ ਜੀ ਲਾਲ ਹੋ ਹੋ,
ਗੁੱਸੇ ਵਿੱਚ ਕਿਉਂ ਬਣੋਂ ਤੰਦੂਰ ਐਵੇਂ?
ਓਸ ਰੱਬ ਦਾ ਪਤਾ ਕੁਝ ਦਿਉ ਮੈਨੂੰ,
ਜਿਨ੍ਹੂੰ ਕੀਤਾ ਹੈ ਤੁਸਾਂ ਮਸ਼ਹੂਰ ਐਵੇਂ!

ਜਾ ਜਾ ਤੀਰਥੀਂ ਬੜੇ ਮੈਂ ਤੀਰ ਖਾਧੇ,
ਮੱਕੇ ਜਾਂ ਜਾ ਸਾਸ ਮੁਕਾਏ ਨੇ ਮੈਂ!
ਕਰ ਕਰ ਆਰਤੀ ਸੀਸ ਨੂੰ ਚੜ੍ਹੇ ਚੱਕਰ,
ਸਜਦੇ ਕਰਦਿਆਂ ਪੱਥਰ ਘਸਾਏ ਨੇ ਮੈਂ!