ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭ )

ਪਾਈ ਬੜੀ ਹਥਕੜੀ ਏ ਤਸਬੀਆਂ ਦੀ,
ਗਲੇ ਜੰਜੂ ਦੇ ਫਾਹ ਵੀ ਪਾਏ ਨੇ ਮੈਂ!
ਕਿਸੇ ਤਰ੍ਹਾਂ ਉਹ ਰੀਝਕੇ ਦਰਸ ਦੇਵੇ,
ਕਈ ਰੂਪ ਤੇ ਸਾਂਗ ਵਟਾਏ ਨੇ ਮੈਂ!
ਪਰ ਉਹ ਕਿਤੋਂ ਨਹੀਂ ਲੱਭਿਆ ਅੱਜ ਤੀਕਰ,
ਹੋਇਆ ਪੈਂਡਿਆਂ ਵਿੱਚ ਹਾਂ ਚੂਰ ਐਵੇਂ!
ਏਹਨਾਂ ਵੇਦ ਕਤੇਬ ਤੇ ਪੋਥੀਆਂ ਦਾ,
ਬਣਿਆਂ ਰਿਹਾ ਮੈਂ ਸਗੋਂ ਮਜੂਰ ਐਵੇਂ!'
ਰੱਬੀ ਭਗਤ ਨੇ ਉਹਨੂੰ ਇਹ ਕਿਹਾ ਅੱਗੋਂ:-
ਗ਼ੁੰਚਾ ਵਾ ਬਾਝੋਂ ਕਦੀ ਫੁੱਲਦਾ ਨਹੀਂ!
ਦੁੱਧ ਜੰਮਦਾ ਕਦੀ ਨਹੀਂ ਜਾਗ ਬਾਝੋਂ,
ਸੁਪਨਾ ਨੀਂਦ ਬਾਝੋਂ ਕਦੀ ਖੁੱਲ੍ਹਦਾ ਨਹੀਂ!
ਮੀਂਹ ਬਾਝ ਨ ਪੁੰਗਰੇ ਰੁੱਖ ਬੂਟਾ,
*ਮੁਸ਼ਕ ਸੜਨ ਬਾਝੋਂ ਕਦੀ ਹੁੱਲਦਾ ਨਹੀਂ!
ਚਾਨਣ ਬਾਝ ਹਨੇਰ ਨਹੀਂ ਦੂਰ ਹੁੰਦਾ,
ਬਿਨਾਂ ਪਾਣੀਓਂ ਕਪੜਾ ਧੁੱਲਦਾ ਨਹੀਂ!
ਜਿਵੇਂ ਬਿਨਾਂ ਮਲਾਹ ਦੇ ਨੈਂ ਵਿੱਚੋਂ,
ਕੰਢੇ ਲੱਗਦਾ ਕਦੀ ਨਹੀਂ ਪੂਰ ਐਵੇਂ,
ਓਸੇ ਤਰ੍ਹਾਂ ਈ ਗੁਰੂ ਤੇ ਪੀਰ ਬਾਝੋਂ,
ਡਿੱਠਾ ਜਾਏ ਨਾਂ ਓਸ ਦਾ ਨੂਰ ਐਵੇਂ!

ਕਸਤੂਰੀ