ਪੰਨਾ:ਸੁੰਦਰੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
104 / ਸੁੰਦਰੀ

ਆਪਣੇ ਪਰਮੇਸ਼ਰ ਤੇ ਸਤਿਗੁਰਾਂ ਨੂੰ ਤਿਆਗ ਕੇ ਪੱਥਰਾਂ, ਬ੍ਰਿਛਾਂ, ਠਾਕਰਾਂ, ਮੜ੍ਹੀਆਂ ਤੇ ਪੀਰਾਂ ਨੂੰ ਪੂਜਦੀਆਂ ਹੋ। ਸਿੰਘ ਧਰਮ ਤੋਂ ਗਾਫਲ ਹੋ ਕੇ ਦੂਜੇ ਧਰਮ ਵਿਚ ਰੁਲਦੀਆਂ ਹੋ, ਆਪ ਸਤਿਗੁਰਾਂ ਤੋਂ ਬੇਮੁਖ ਹੋਕੇ ਆਪਣੀ ਸੰਤਾਨ ਨੂੰ ਵੀ ਦੂਜੇ ਧਰਮ ਦੀ ਸਿਖਿਆ ਦੇਂਦੀਆਂ ਹੋ। ਤੁਹਾਡੀ ਉਲਾਦ ਵੱਡੀ ਹੋਕੇ ਤੁਹਾਡੇ ਵਰਗੀ ਕਚਘਰੜ ਹੋਊ, ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੇ ਮੁਸਲਮਾਨ। ਧੜ ਤੂਤ ਦਾ ਤੇ ਲੱਤਾਂ ਧਰੇਕ ਦੀਆਂ। ਤੁਸਾਂ ਗੁਰੂ ਦੇ ਅੰਮ੍ਰਿਤ ਨੂੰ ਤਿਆਗ ਕੇ ਭੇਖੀ ਸਾਧਾਂ ਦੀ ਜੂਠ ਖਾਣੀ ਧਰਮ ਜਾਣਿਆ, ਤੁਸਾਂ ਪੁਤਰਾਂ ਨੂੰ ਅੰਮ੍ਰਿਤ ਤੋਂ ਬੇਮੁਖ ਕਰਕੇ ਜੰਞ ਪੁਆਏ ਤੇ ਧੋਤੀਆਂ ਪਹਿਨਾਈਆਂ, ਤੁਸਾਂ ਮਰਨੇ ਪਰਨੇ ਦੂਜਿਆਂ ਦੀਆਂ ਰੀਤਾਂ ਨਾਲ ਕੀਤੇ ਤੁਸਾਂ ਸਿਆਪੇ ਅੱਡਕੇ ਆਪਣੇ ਸਰੀਰ ਰੋਗੀ ਤੇ ਮਨ ਨੀਵੇਂ ਕੀਤੇ, ਫੂੜ੍ਹੀਆਂ ਪਾਕੇ ਗੰਦੇ ਬਸਤਰ ਪਹਿਨ ਕੇ ਪਤੀਆਂ ਨੂੰ ਆਪਣੇ ਘਰਾਂ ਤੋਂ ਘ੍ਰਿਣਾ ਕਰਾਈ, ਤੁਸਾਂ ਵਹਿਣੀਆਂ ਤੇ ਬੈਠਕੇ ਦੇਸ਼ ਦੇਸ਼ਾਤ੍ਰਾਂ ਵਿਚ ਪੁਤ੍ਰਾਂ ਤੇ ਪਤੀਆਂ ਨੂੰ ਰੁਲਾਇਆ ਅਰ ਨਾਲ ਆਪ ਰੁਲੀਆਂ, ਤੁਸਾਂ ਘਰ ਹੂੰਝ ਹੂੰਝ ਕੇ ਪੇਟ ਪਾਲੂਆਂ ਦੇ ਘਰੀਂ ਪਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਛੱਡ ਕੇ ਤੁਸਾਂ ਧਾਗਿਆਂ ਦੀਆਂ ਕਥਾ ਅਲਾਪਕੇ ਆਪਣੀ ਅਕਲ ਨੂੰ ਮੰਦ ਕੀਤਾ। ਸਿੰਘਣੀਆਂ ਵਾਲੇ ਮੋਟੇ ਤੇ ਸਾਫ਼ ਬਸਤ੍ਰ ਛੱਡ ਕੇ ਤੁਸਾਂ ਪਤਲੇ ਕਪੜੇ ਪਹਿਨਕੇ ਹਾਸੇ ਕਰਵਾਏ। ਜੀਉਂਦੇ ਪਰਮੇਸ਼ੁਰ ਨੂੰ ਛੱਡਕੇ ਤੁਸਾਂ ਸੱਪਾਂ ਨੂੰ ਪੂੜੇ ਖੁਲਾਏ ਤੇ ਸੱਚੇ ਅਦੁਤੀ ਜਨਮ ਮਰਨ ਤੋਂ ਰਹਿਤ ਪਰਮੇਸ਼ਰ ਨੂੰ ਤਿਆਗ ਕੇ ਨਰਕ ਦੇ ਰਸਤੇ ਪੈਰ ਰਖ ਕੇ ਪਤੀਆਂ ਤੇ ਪੁਤ੍ਰਾਂ ਨੂੰ ਭੀ ਓਸੇ ਰਸਤੇ ਤੋਰਿਆ। ਜ਼ਰਾ ਇਕ ਵੇਰ ਸੁੰਦਰੀ ਦੀ ਅਪਦਾ ਵੱਲ ਵੇਖਕੇ ਸੋਚੋ ਕਿ ਤੁਹਾਡੇ ਧਰਮ ਰੱਖਣ ਹਿਤ ਸਿੰਘਣੀਆਂ ਕੀ ਕੀ ਜੱਫਰ ਜਾਲ ਚੁਕੀਆਂ ਹਨ? ਆਪਣੇ ਮਨ ਵਿਚੋਂ ਮਿਲਗੋਭੇ ਨੂੰ ਕੱਢ ਕੇ ਨਿਰੋਲ ਸਿੰਘਣੀਆਂ ਬਣੋ, ਧਨ ਪਿਛੇ ਧੀਆਂ ਅਨਮਤੀਆਂ ਦੇ ਘਰੀਂ ਨਾ ਪਾਓ, ਅਨਮਤੀਆਂ ਤੇ ਉਹਨਾਂ ਦੀਆਂ ਤੀਵੀਆਂ ਤੁਹਾਨੂੰ ਸਿਆਪਿਆਂ ਵਿਚ ਠੱਠਾ ਕਰਦੀਆਂ ਹਨ, ਪਰ ਤੁਸੀਂ ਅਜੇਹੀਆਂ ਧੁਨਿ ਦੀਆਂ ਪੱਕੀਆਂ ਹੋ ਕਿ ਦੁਰਕਾਰੀਆਂ ਜਾਕੇ ਭੀ ਉਹਨਾਂ ਵਿਚ ਹੀ ਰਲਦੀਆਂ ਹੈ ਅਰ ਆਪਣੇ ਸਿੱਖੀ ਧਰਮ ਤੋਂ ਪਤਿਤ ਹੁੰਦੀਆਂ ਜਾਂਦੀਆਂ ਹੋ। ਆਓ! ਕੁਝ ਤਾਂ ਆਪਣਾ ਤੇ ਆਪਣੀ ਸੰਤਾਨ ਦਾ ਭਲਾ ਕਰੋ। ਸੁੰਦਰੀ ਵਰਗੀਆਂ ਜਤ ਸਤ ਵਾਲੀਆਂ