ਪੰਨਾ:ਸੁੰਦਰੀ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 105

ਬਣੋ ਅਰ ਆਪਣੀ ਸੰਤਾਨ ਨੂੰ ਸੱਚੇ ਸਿੰਘ ਬਣਾਓ, ਨਹੀਂ ਤਾਂ ਤੁਸੀਂ ਆਪਣੇ . ਪਤੀ ਲਈ ਅਮਰਵੇਲ ਹੋ ਜੋ ਜਿਸ ਬੂਟੇ ਪਰ ਹੁੰਦੀ ਹੈ, ਉਸ ਨੂੰ ਸੁਕਾ ਕੇ ਆਪ ਬੀ ਮੁਕ ਜਾਂਦੀ ਹੈ।

ਪਯਾਰੇ ਪਾਠਕ ਜੀ! ਸਾਡੀ ਲਿੱਖਣ ਸੁੰਦਰੀ ਦੇ ਕਸ਼ਟਾਂ ਤੇ ਹੋਰ ਦੁਖਾਂ ਵਿਚ ਜਾ ਪਈ, ਆਓ ਹੁਣ ਵਿਚਾਰੀ ਦਾ ਪਤਾ ਕੱਢੀਏ।

ਮੀਰ ਮੰਨੂੰ ਦੀ ਫੌਜ ਜਦ ਨੱਸੀ ਤਦ ਉਹ ਹਾਕਮ ਬੀ ਦਾਉ ਲਾ ਕੇ ਖਿਸਕਿਆ ਕਿ ਕਿਤੇ ਕਿਸੇ ਅੜਿਕੇ ਵਿਚ ਨਾ ਆ ਜਾਵਾਂ। ਉਂਞ ਉਹ ਆਪਣੀ ਸੋਚੀ ਵਿਉਂਤ ਅਨੁਸਾਰ ਸਲਾਮਤੀ ਦੇ ਟਿਕਾਣੇ ਵਲ ਹੀ ਜਾ ਰਿਹਾ ਸੀ। ਸੋ ਜਾਂਦਾ ਜਾਂਦਾ ਸੁੰਦਰੀ ਦੇ ਟੋਏ ਕੋਲੋਂ ਲੰਘਿਆ। ਘੋੜਾ ਖੜਾ ਦੇਖਕੇ ਸੰਸਾ ਫੁਰਿਆ ਮਤਾਂ ਮੇਰਾ ਕੋਈ ਸਰਦਾਰ ਏਥੇ ਹੋਵੇ। ਅੱਡੀ ਲਾ ਕੇ ਟੋਏ ਪਾਸ ਪਹੁੰਚਾ ਤਾਂ ਕੀ ਦੇਖਦਾ ਹੈ ਕਿ ਮੇਰੀਆਂ ਉਮੈਦਾਂ ਦਾ ਨੌ-ਨਿਹਾਲ ਹਨੇਰੀ ਨਾਲ ਝੰਬਿਆ ਪਿਆ ਹੈ। ਬੇਵਸ ਹੋਕੇ ਘੋੜੇ ਤੋਂ ਉਤਰਿਆ ਅਰ ਡਿੱਠਾ ਕਿ ਅਜੇ ਸਵਾਸ ਆਉਂਦੇ ਹਨ। ਜੀ ਨੂੰ ਢਾਰਸ ਹੋਈ, ਦੋ ਅਸਵਾਰਾਂ ਸਮੇਤ ਉਤਰ ਕੇ ਸੁੰਦਰੀ ਦਾ ਜ਼ਖਮ, ਜੋ ਮੋਢੇ ਤੋਂ ਛਾਤੀ ਤੀਕ ਸੀ ਧੋਤਾ ਅਰ ਛਾਤੀ ਦੇ ਦੁਆਲੇ ਗੱਦੀਆਂ ਰੱਖਕੇ ਫੱਟ ਜੋੜਕੇ ਬੰਨ੍ਹ ਦਿੱਤਾ। ਹੁਣ ਡੋਲੀ ਦਾ ਫ਼ਿਕਰ ਹੋਇਆ, ਪਰ ਡੋਲੀ ਕਿੱਥੇ? ਲਾਚਾਰ ਇਕ ਰਾਜਪੂਤ ਨੇ ਸੰਭਾਲ ਕੇ ਆਪਣੇ ਘੋੜੇ ਤੇ ਧਰ ਲੀਤਾ। ਕੁਛ ਦੂਰ ਇਕ ਪਿੰਡੋਂ ਡੋਲਾ ਮੰਗਵਾਇਆ ਅਰ ਇਕ ਪੰਡਿਤ ਵੈਦ ਨੂੰ ਫੜ ਮੰਗਾਯਾ ਕਿ ਇਲਾਜ ਕਰੇ। ਪੰਡਤ ਜੀ ਨੇ ਜ਼ਖ਼ਮ ਤਾਂ ਨਾ ਖੁਲ੍ਹਵਾਏ ਪਰ ਅੰਦਰ ਮੁਮਿਆਈ ਦਿੱਤੀ ਅਰ ਹੋਰ ਤਾਕਤ

————

  • ਇਹ ਸਿੰਘਣੀਆਂ ਦੇ ਗਿਰਾਉ ਦੇ ਨਕਸ਼ੇ ਉਸ ਸਮੇਂ ਦੇ ਹਨ ਜਦੋਂ ਇਹ ਪੁਸਤਕ ‘ਸੁੰਦਰੀ’ ਲਿਖੀ ਗਈ ਸੀ (ਯਾਨੀ ਤਕਰੀਬਨ ੧੮੯੮ ਦੇ ਕਰੀਬ। ੧੯੩੩੩੫ ਈ. ਤਕ ਸਿੰਘਣੀਆਂ ਨੇ ਆਪਾ ਸੰਭਾਲ ਲਿਆ ਸੀ, ਪਰ ਸਿੰਘ ਸਿੰਘਣੀਆਂ ਦਾ ਝੁਕਾਓ ਹੁਣ ਪਛਮੀ ਫੈਸ਼ਨਾਂ ਤੇ ਯੂਰਪੀਨਾਂ ਦੀਆਂ ਨਕਲਾਂ ਵਲ ਪੈ ਰਿਹਾ ਹੈ ਤੇ ਸਿੱਖੀ ਵਲੋਂ ਢਿੱਲੇ ਪੈਣ ਦੇ ਨਵੇਂ ਅਸਾਰ ਬੱਝ ਰਹੇ ਹਨ। ਸਾਡੇ ਆਗੂਆਂ ਨੂੰ ਇਸ ਪਾਸੇ ਵਲ ਧਿਆਨ ਦੇਣਾ ਚਾਹੀਦਾ ਹੈ ਤੇ ਕੋਈ ਠੋਸ ਕਦਮ ਇਸ ਝੁਕਾਓ ਨੂੰ ਰੋਕਨ ਦੇ ਕਰਨੇ ਚਾਹੀਦੇ ਹਨ। (ਸੰਪਾਦਕ)