ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
106 / ਸੁੰਦਰੀ

ਵਾਲੀਆਂ ਦਵਾਵਾਂ ਭੀ ਮੂੰਹ ਵਿਚ ਪਾਉਣੀਆਂ ਆਰੰਭੀਆਂ। ਪੰਡਤ ਜੀ ਵਗਾਰੀ ਫੜੇ ਗਏ ਤੇ ਸੁੰਦਰੀ ਦੀ ਸੇਵਾ ਵਿਚ ਰਹਿਣਾ ਪਿਆ।

ਹਾਕਮ ਤਾਂ ਆਪਣੀ ਵਿਉਂਤ ਅਨੁਸਾਰ ਆਪਣੇ ਆਹਰ ਵਾਲੇ ਪਾਸੇ ਗਿਆ, ਕਿਉਂਕਿ ਇਸਨੇ ਲਾਹੌਰ ਵਿਚ ਕੁਛ ਵਿਉਂਤੇ ਕੰਮ ਕਰਨੇ ਸਨ, ਪਰ ਸੁੰਦਰੀ ਨੂੰ ਆਪਣੇ ਨਗਰ ਘੱਲਿਆ। ਉਥੇ ਮਹਿਲਾ ਵਿਖੇ ਇਕ ਸੁੰਦਰ ਕਮਰੇ ਵਿਚ ਸੁੰਦਰੀ ਉਤਾਰੀ ਗਈ, ਬੜੇ ਬੜੇ ਹਕੀਮ ਇਲਾਜ ਵਾਸਤੇ ਕੱਠੇ ਕੀਤੇ ਗਏ। ਹਿੰਦੂ ਗੋਲੀਆਂ ਹਰ ਵੇਲੇ ਹਾਜ਼ਰ, ਨੌਕਰ ਚਾਕਰ ਬੇਅੰਤ। ਸੁੰਦਰੀ ਸੀ ਤਾਂ ਬੇਹੋਸ਼, ਪਰ ਜਦ ਅੱਖਾਂ ਖੋਲ੍ਹਦੀ ਚਾਰ ਚੁਫੇਰੇ ਤੱਕਦੀ, ਅਤੇ ਕੁਝ ਬੋਲ ਨਾ ਸਕਦੀ। ਹਕੀਮਾਂ ਨੇ ਫੱਟ ਖੋਲ੍ਹ ਕੇ ਡਿੱਠੇ ਅਰ ਵੱਡੇ ਯਤਨ ਨਾਲ ਸਾਫ਼ ਕਰਕੇ ਰੇਸ਼ਮ ਦੀ ਤਾਰ ਨਾਲ ਸੀਉਂ ਕੇ ਉਤੋਂ ਦਵਾਵਾਂ ਲਾਉਣੀਆਂ ਆਰੰਭ ਕੀਤੀਆਂ, ਅੰਦਰ ਵਾਸਤੇ ਬੜੀਆਂ ਤਾਕਤ ਦੀਆਂ ਵਸਤੂਆਂ ਦਿੱਤੀਆਂ ਜਾਣ ਲੱਗੀਆਂ।

ਸੁੰਦਰੀ ਦੀ ਦਸ਼ਾ ਸਹਿਜੇ ਸਹਿਜੇ ਫਿਰਦੀ ਗਈ। ਕੋਈ ਇਕ ਮਹੀਨੇ ਮਗਰੋਂ ਇੰਨੀ ਗੱਲ ਬੋਲੀ ਕਿ ਮੈਂ ਕਿਥੇ ਹਾਂ? ਮੇਰਾ ਵੀਰ ਕਿਥੇ ਹੈ? ਧਰਮ ਕੌਰ ਕਿਥੇ ਹੈ? ਇਸ ਦਾ ਉਤਰ ਇਹ ਦਿੱਤਾ ਗਿਆ ਕਿ ਇਹ ਸ਼ਹਿਰ ਸਿੱਖਾਂ ਦਾ ਜਿੱਤਿਆ ਹੈ ਅਰ ਤੂੰ ਰਾਜ ਮਹਿਲ ਵਿਚ ਹੈਂ ਤੇ ਤੇਰੇ ਵੀਰ ਆਦਿਕ ਲਾਹੌਰ ਫੇਰ ਮੁਹਿੰਮ ਪੁਰ ਗਏ ਹੋਏ ਹਨ। ਸੁੰਦਰੀ ਫੇਰ ਚੁਪ ਹੋ ਗਈ। ਹਾਕਮ ਸਾਹਿਬ ਵੀ ਕੁਛ ਦਿਨਾਂ ਬਾਦ ਆ ਗਏ ਤੇ ਖਬਰ ਲੈਣ ਲਈ ਰੋਜ਼ ਆਉਂਦੇ, ਪਰ ਜਿਸ ਵੇਲੇ ਉਹ ਸੂਤੀ ਹੋਈ ਹੁੰਦੀ, ਕਿਉਂਕਿ ਜਾਣਦੇ ਸਨ ਕਿ ਜੇ ਇਸ ਨੂੰ ਮੇਰੇ ਮਹਿਲਾਂ ਵਿਚ ਹੋਣ ਦਾ ਪਤਾ ਲੱਗ ਗਿਆ ਤਦ ਚਿੰਤਾ ਨਾਲ ਮਰ ਜਾਏਗੀ।

ਕਈ ਮਹੀਨਿਆਂ ਮਗਰੋਂ ਸੁੰਦਰੀ ਵੱਲ ਹੋਈ ਅੰਗੂਰ ਭੀ ਭਰ ਗਏ, ਤਾਕਤ ਭੀ ਹੋ ਆਈ, ਚਿਹਰਾ ਭੀ ਖਿੜ ਪਿਆ, ਪਰ ਕਿਸੇ ਵੇਲੇ ਤਾਪ ਹੋ ਜਾਂਦਾ। ਹੁਣ ਹੌਲੀ ਹੌਲੀ ਸੁੰਦਰੀ ਨੂੰ ਆਪਣੀ ਦਸ਼ਾ ਦਾ ਪਤਾ ਲੱਗ ਗਿਆ ਅਰ ਹਾਕਮ ਸਾਹਿਬ ਭੀ ਦੂਜੇ ਚੌਥੇ ਆਉਂਦੇ ਅਤੇ ਆਪਣੀ ਰਾਮ ਕਹਾਣੀ ਸੁਣਾਉਂਦੇ। ਉਸ ਦਿਨ ਸੁੰਦਰੀ ਨੂੰ ਫੇਰ ਤਾਪ ਹੋ ਜਾਂਦਾ। ਪੰਜਾਂ ਸੱਤਾਂ ਦਿਨਾਂ ਮਗਰੋਂ ਟਹਿਕਦੀ ਤੇ ਜ਼ਾਲਮ ਹਾਕਮ ਫੇਰ ਦਖਾਲੀ ਦੇ ਜਾਂਦਾ, ਫੇਰ ਸੁੰਦਰੀ