ਪੰਨਾ:ਸੁੰਦਰੀ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
108 / ਸੁੰਦਰੀ

ਦੀਆਂ ਪਿਆਰੀਆਂ ਸਿੰਘਣੀਆਂ ਨੇ ਧਰਮ ਨਹੀਂ ਤਿਆਗਿਆ। ਇਸ ਤਰ੍ਹਾਂ ਦੇ ਉਪੱਦ੍ਰਵ ਮੀਰ ਮੰਨੂੰ ਨੇ ਰੱਬ ਤੋਂ ਨਿਡਰ ਹੋ ਕੇ ਕਮਾਏ।

ਸੋ ਇਸ ਸਮੇਂ ਸਿੰਘਾਂ ਦਾ ਸੁੰਦਰੀ ਨੂੰ ਲੱਭਣਾ ਖਰਾ ਕਠਨ ਹੋ ਗਿਆ; ਫੇਰ ਭੀ ਧਰਮ ਕੌਰ ਦੀ ਪ੍ਰੀਤੀ ਅਰ ਸਾਰੇ ਸਿੰਘਾਂ ਦੀ ਹੁੱਬ ਨੇ (ਜਿਨ੍ਹਾਂ ਨੇ ਕਦੀ ਨਾ ਕਦੀ ਸੁੰਦਰੀ ਤੋਂ ਸੁਖ ਪਾਇਆ ਸੀ) ਅਰ ਪੰਥ ਦੇ ਕੌਮੀ ਪ੍ਰੇਮ ਨੇ ਸਿੰਘਾਂ ਨੂੰ ਚਉ ਨਾ ਲੈਣ ਦਿੱਤਾ। ਬਿਜਲਾ ਸਿੰਘ ਬਿਨੋਦ ਸਿੰਘ ਆਦਿਕ ਸੂਹੀਏ ਛਡੇ ਗਏ, ਜਿਨ੍ਹਾਂ ਨੇ ਸਾਰੇ ਥਾਂ ਗਾਹ ਮਾਰੇ, ਛੇਕੜ ਏਨੀ ਸੁੰਧਕ ਨਿਕਲ ਆਈ ਕਿ ਸੁੰਦਰੀ ਬੀਮਾਰੀ ਦੀ ਦਸ਼ਾ ਵਿਚ ਹਾਕਮ ਦੀ ਕੈਦ ਵਿਚ ਪਈ ਹੈ ਅਰ ਇਲਾਜ ਹੋ ਰਿਹਾ ਹੈ। ਪਰ ਹੁਣ ਇਸ ਗੱਲ ਦਾ ਬੰਦੋਬਸਤ ਨਹੀਂ ਲੱਭਦਾ ਸੀ ਕਿ ਕਿੱਕਰ ਉਸਦੀ ਬੰਦ ਖਲਾਸੀ ਕਰਾਈ ਜਾਵੇ।

—————— ੧. ਸਿੱਖਾਂ ਨੇ ਥੋੜਾ ਚਿਰ ਮਗਰੋਂ ਇਨ੍ਹਾਂ ਗੱਲਾਂ ਦੇ ਮੁੱਲ ਪੁਆਏ ਸਨ ਅਰ ਇਨ੍ਹਾਂ ਧਰਮੀ ਸਿੰਘਣੀਆਂ ਨੂੰ ਬੀ, ਜੋ ਬਚ ਰਹੀਆਂ ਸਨ, ਛੁਡਾ ਲੈ ਗਏ ਸਨ। ਜਿਥੇ ਸਿੰਘਣੀਆਂ ਕਸ਼ਟ ਪਾਏ ਸੋ ਟਿਕਾਣਾ ਸ਼ਹੀਦ ਤਾਰੂ ਸਿੰਘ ਜੀ ਦੇ ਸ਼ਹੀਦ ਰੀਜ ਪਾਸ ਲਾਹੌਰ ਵਿਚ ਹੈ। ੨. ਮੀਰ ਮੰਨੂੰ ਪੰਡੋਰੀ (ਮਾਝੇ ਵਿਚ) ਸਿੰਘਾਂ ਦਾ ਘਾਤ ਕਰ ਰਿਹਾ ਸੀ ਕਿਸੇ ਨੇ ਇਕ ਲਾਗਲੇ ਪਿੰਡ ਦੇ ਇਕ ਵਡੇ ਕਮਾਦ ਦੇ ਖੇਤ ਦੇ ਵਿਚ ਲੁਕੇ ਸਿੰਘਾਂ ਦੀ ਸੁੰਹ ਦਿਤੀ ਉਹ ਖੇਤ ਘੇਰਿਆ ਗਿਆ। ਖੇਤ ਵਿਚ ਬੱਚੇ ਬਿਰਧ ਵੀ ਸਨ। ਉਸ ਵੇਲੇ ਮੰਨੂੰ ਦਾ ਘੋੜਾ ਸੀਖਪਾ (ਭੂਏ ਹੋਕੇ ਅਗਲੇ ਪੈਰ ਚੁਕ ਲੈਣੇ ਹੋ ਗਿਆ ਤੇ ਮੰਨੂੰ ਘੋੜੇ ਤੋਂ ਡਿਗ ਪਿਆ, ਪਰ ਪੈਰ ਰਕਾਬ ਵਿਚ ਫਸਿਆ ਰਿਹਾ, ਘੋੜਾ ਦੌੜੀ ਗਿਆ ਤੇ ਉਹ ਘਸੀਟਦਾ ਮਰ ਗਿਆ। ਮੰਨੂੰ ਜਿਥੇ ਸਿੰਘਾਂ ਨੂੰ ਮਾਰਨ ਗਿਆ ਆਪ ਮੇਰਿਆ ਸੀ। ਉਸ ਥਾਂ ਦਾ ਨਾਉਂ ਤਵਾ ਖਾ ਨੇ ਮੁਲਾਂ ਪੁਰ ਦਿਤਾ ਹੈ। ਮੰਨੂੰ ਦੇ ਮਰਨ ਦਾ ਸੰਮਤ ੧੮੧੦ ਬਿ: ਕੱਤਕ ਸੁਦੀ ਨੌ (ਉਮਦਾ-ਤੂੰ-ਤਵ:)