ਪੰਨਾ:ਸੁੰਦਰੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
120 / ਸੁੰਦਰੀ

ਅੰਤਕਾ-੧

ਜੋ ਪੁਸਤਕ ਆਪਦੇ ਇਸ ਵੇਲੇ ਹੱਥ ਵਿਚ ਹੈ, ਇਹ ਪਹਿਲੇ ਪਹਿਲ ਸੰਮਤ ੪੨੯ ਗੁ:ਨਾ:ਸ਼ਾ: ਭਾਦਰੋਂ ੧੮੯੮ ਈ: ਵਿਚ ਛਪੀ ਸੀ, ਲਿਖੀ ਤਾਂ ਇਸ ਤੋਂ ਪਹਿਲਾਂ ਗਈ ਹੋਵੇਗੀ। ਇਸਦੇ ਲਿਖੇ ਜਾਣ ਦਾ ਆਧਾਰ ਇਹ ਗੀਤ ਹੈ ਜੋ ਤਦੋਂ ਬੀ ਇਸ ਵਿਚ ਛਪਿਆ ਸੀ। ਇਹ ਗੀਤ ਪੁਰਾਤਨ ਹੈ ਤੇ ਪੁਰਾਤਨ ਮਾਈਆਂ ਨੇ ਗਾਇਆ ਤੇ ਇਸ ਵਿਚ ਹਾਲ ਸੁੰਦਰੀ ਵਾਲਾ ਸੁਣਾਇਆ ਕਰਦੀਆਂ ਸਨ। ਉਹ ਗੀਤ ਇਹ ਹੈ-

ਨਣਦ ਭਰਜਾਈ ਚੀਣਾ ਛੜਦੀਆਂ,
ਫ਼ੌਜ ਮੁਗਲਾਂ ਦੀ ਚੜ੍ਹਿਆ।
ਹਾਏ ਵੇ ਸਿਪਾਹੀ ਜਾਂਦਿਆ!
ਘਰ ਨਹੀਂ ਸੀ ਰਾਂਝਾ,
ਆਪਣੀ ਗੋਰੀ ਨੂੰ ਕੌਣ ਛੁਡਾ
ਹਾਏ ਵੇ.....

ਉਡੀਂ ਉਡੀਂ ਵੇ ਕਾਗ ਸੁਲੱਖਣੇ!
ਕਹਿ ਮੇਰੇ ਬਾਪ ਨੂੰ, ਧੀ ਪਕੜੀ ਵੀ ਜਾ।
ਹਾਏ ਵੇ.....

ਮੁਹਰਾਂ ਦਿਆਂ ਡੇਢ ਲੱਖ ਰੁਪਏ ਦਿਆਂ ਲੱਖ ਚਾਰ,
ਮਿੰਨਤ ਮੁਥਾਜੀ ਕਰ ਕੇ ਧੀ ਲਊਂਗਾ ਛੁਡਾ।
ਹਾਏ ਵੇ.....