ਪੰਨਾ:ਸੁੰਦਰੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ / 121

ਅੱਗ ਲਾਵਾਂ ਤੇਰੇ ਲੱਖਾਂ ਨੂੰ ਮੋਹਰਾਂ ਜਲ ਜਾ,
ਐਸੀ ਸੁੰਦਰ ਸੋਹਣੀ ਸਾਥੋਂ ਛੁਡੀਆ ਨਾ ਜਾ।
ਹਾਏ ਵੇ.....

ਉਡੀਂ ਉਡੀਂ ਵੇ ਕਾਗ ਸੁਲੱਖਣੇ! ਮੇਰੇ ਵੀਰ ਕੋਲ ਜਾ।
ਜਾ ਕਹੀਂ ਮੇਰੇ ਵੀਰ ਨੂੰ ਭੈਣ ਪਕੜੀ ਵੀ ਜਾ।
ਹਾਏ ਵੇ.....

ਮੋਤੀ ਦਿਆਂਗਾ ਡੇਢ ਜੋ ਮੁਹਰਾਂ ਦਿਆਂ ਲਖ ਚਾਰ।
ਹੱਥ ਜੋੜ ਕਰ ਬੇਨਤੀ ਭੈਣ ਲਵਾਂਗਾ ਛੁਡਾ।
ਹਾਏ ਵੇ.....

ਅੱਗ ਲਾਵਾਂ ਤੇਰੇ ਮੋਤੀਆਂ ਮੋਹਰਾਂ ਜਲ ਜਾ,
ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ।
ਹਾਏ ਵੇ.....

ਉਡੀਂ ਉਡੀਂ ਵੇ ਕਾਗ ਸੁਲੱਖਣੇ!
ਮੇਰੇ ਕੰਤ ਕੋਲ ਜਾ,
ਆਖੀਂ ਮੇਰੋ ਕੰਤ ਨੂੰ ਨਾਰ ਪਕੜੀ ਵੀ ਜਾ।
ਹਾਏ ਵੇ.....

ਹੀਰੇ ਦਿਆਂ ਇਕ ਲਖ ਲਾਲਾਂ ਲਖ ਚਾਰ,
ਦੋ ਘੜੀਆਂ ਦੀ ਬੇਨਤੀ ਸੋਹਣੀ ਲਉਂ ਜਾ ਛੁਡਾ।
ਹਾਏ ਵੇ.....

ਅੱਗ ਲਾਵਾਂ ਤੇਰੇ ਹੀਰਿਆਂ ਲਾਲਾਂ ਜਲ ਜਾ,
ਐਸੀ ਸੁੰਦਰ ਸੋਹਣੀ ਸਾਥੋਂ ਛਡੀਆ ਨਾ ਜਾ।
ਹਾਏ ਵੇ.....