ਪੰਨਾ:ਸੁੰਦਰੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
122 / ਸੁੰਦਰੀ

ਜਾਹ ਬਾਪ ਘਰ ਆਪਣੇ ਰੁੱਖਾਂ ਤੇਰੜੀ ਲਾਜ,
ਮੁਗਲਾਂ ਦਾ ਖਾਣਾ ਨਾ ਖਾਵਾਂ, ਮੈਂ ਖੜੀ ਜਲ ਜਾਂ।
ਹਾਏ ਵੇ.....

ਜਾਨ ਵੀਰ ਘਰ ਆਪਣੇ ਰੱਖਾਂ ਤੇਰੜੀ ਲਾਜ,
ਮੁਗਲਾਂ ਦਾ ਪਾਣੀ ਨਾ ਪੀਵਾਂ ਮੈਂ ਖੜੀ ਜਲ ਜਾਂ।
ਹਾਏ ਵੇ.....

ਜਾਹ ਕੰਤ ਘਰ ਆਪਨੇ ਰੁੱਖਾਂ ਤੇਰੜੀ ਲਾਜ,
ਮੁਗਲਾਂ ਦੀ ਸੇਜੇ ਨਾ ਚ ਮੈਂ ਖੜੀ ਜਲ ਜਾਂ।
ਹਾਏ ਵੇ.....

ਬਾਪ ਹਮਾਰਾ ਡਿੱਗ ਪਿਆ ਵੀਰ ਪਿਆ ਗਸ਼ ਖਾ,
ਕੰਤ ਹਮਾਰਾ ਹੱਸ ਪਿਆ ਕਰਸਾਂ ਹੋਰ ਵਿਆਹ।
ਹਾਏ ਵੇ.....

ਮੁਗਲ ਗਿਆ ਸੀ ਪਾਣੀਏਂ ਪਿੱਛੋਂ ਗੋਰੀ ਚਿਖਾ ਬਨਾ,
ਸੜਨ ਲੱਗੀ ਸੀ ਭੈੜੀ ਉਤੋਂ ਵੀਰ ਗਯਾ ਆ।
ਹਾਏ ਵੇ....

ਸੁੰਦਰੀ ਕਿਵੇਂ ਤੇ ਕਿਉਂ ਲਿਖੀ ਗਈ? ਇਹ ਅਸੀਂ ਸੁੰਦਰੀ ਕਰਤਾ ਜੀ ਦੇ ਆਪਣੇ ਲਿਖੇ ਵਾਕਾਂ ਵਿਚ ਹੀ ਦੱਸਦੇ ਹਾਂ,

"ਸੁੰਦਰੀ ਦੇ ਸਮਾਚਾਰ ਅਰ ਖਾਲਸੇ ਦੇ ਹੋਰ ਹਾਲਾਤ ਜੋ ਇਸ ਪੁਸਤਕ ਵਿਚ ਲਿਖੇ ਹਨ ਅਸਾਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ ਤੇ ਹੋਰ ਕਈ ਇਤਿਹਾਸਾਂ ਅਰ ਬਿਧ ਤੀਵੀਆਂ ਪੁਰਖਾਂ ਤੋਂ ਸੁਣਕੇ ਕੱਠੇ ਕਰ ਕੇ ਇਕ ਸ਼ਰੇਣੀ ਵਿਚ ਗੁੰਦ ਕੇ ਅਰ ਟੁੱਟੇ ਸਿਲਸਲਿਆਂ ਨੂੰ ਮਿਲਾ ਕੇ ਲਿਖੇ ਹਨ। ਇਸ ਪੁਸਤਕ ਦੇ ਲਿਖਣ ਤੋਂ ਸਾਡਾ ਤਾਤਪਰਜ ਇਹ ਹੈ ਕਿ ਪੁਰਾਣੇ ਸਮਾਚਾਰ ਪੜ੍ਹ ਸੁਣ ਕੇ ਸਿੱਖ ਲੋਕ ਆਪਣੇ ਧਰਮ ਵਿਚ ਪੱਕੇ ਹੋਣ, ਪਰਮੇਸ਼ਰ