ਪੰਨਾ:ਸੁੰਦਰੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ /57

ਤਾਂ ਲਖਪਤ ਦੇ ਆਦਮੀ ਅੱਗੇ ਖੜੇ ਸਨ, ਝੱਟ ਸਿੰਘ ਫੜੇ ਗਏ ਅਰ ਸ਼ਹੀਦ ਕੀਤੇ ਗਏ।

ਸਰਦਾਰ— ਹੱਛਾ ਕੀਹ ਹੋਇਆ! ਆਪਣੀ ਮੌਤ ਨੂੰ ਵਾਜਾਂ ਮਾਰ ਰਿਹਾ ਹੈ; ਹਾਂ ਅਸਾਂ ਕੱਲ ਹੀ ਸੁਣਿਆ ਸੀ ਕਿ ਲੱਖੂ ਨੇ ਪਹਿਲੀ ਕਤਲਾਮ ਆਪਣੇ ਮੁਲਾਜ਼ਮ ਸਿੱਖਾਂ ਦੀ ਕੀਤੀ ਸੀ। ਉਸ ਦਿਨ ਮੱਸਯਾ ਸੀਹ, ਦੀਵਾਨ ਕੌੜਾ ਮੂਲ, ਕਸ਼ਮੀਰਾ ਮਲ, ਲੱਛੀ ਰਾਮ, ਸੂਰਤ ਸਿੰਘ ਦੀਵਾਨ, ਦਿਲੇ ਰਾਮ, ਹਰੀ ਮੱਲ, ਬਹਲੂ ਮੱਲ ਆਦਿ ਸਿਰਕਰਦੇਂ ਤੇ ਸ਼ਹਿਰ ਦੇ ਲੋਕ ਲੱਖੂ ਪਾਸ ਆਏ ਕਿ ਬੇ-ਗੁਨਾਹ ਹਨ, ਇਹਨਾਂ ਨੂੰ ਨਾ ਮਾਰੋ, ਪਰ ਉਸ ਨੇ ਇਕ ਨਾ ਮੰਨੀ।

ਬਿਜਲਾ ਸਿੰਘ ਇਹ ਗੱਲ ਠੀਕ ਹੈ। ਹਾਂ, ਸੱਚ ਹੋਰ ਗੱਲ ਸੁਣੋਦਰਬਾਰ ਸਾਹਿਬ ਕੁਛ ਚਿਰ ਤੋਂ ਪਹਿਰਾ ਨਹੀਂ ਹੈ। ਇਕ ਦਿਨ ਲਖਪਤ ਨੂੰ ਜਸੂਸ ਨੇ ਦੱਸਿਆ ਕਿ ਸਿੱਖਾਂ ਦਾ ਇਕ ਗੁਰਪੁਰਬ ਨੇੜੇ ਹੈ। ਅੰਮ੍ਰਿਤਸਰ ਦੇ ਮੰਦਰ ਵਿਚ ਸਾਰੇ ਕੱਠੇ ਹੋਣਗੇ, ਇਸ ਨਾਲੋਂ ਚੰਗਾ ਵੇਲਾ ਇਨ੍ਹਾਂ ਦੇ ਮੁਕਾਉਣ ਦਾ ਹੋਰ ਕੋਈ ਨਹੀਂ। ਲਖਪਤ ਨੇ ਝੱਟ ਨਵਾਬ ਨਾਲ ਗੱਲ ਕਰਕੇ ਇਸ ਕੰਮ ਨੂੰ ਸਿਰ ਚਾੜ੍ਹਨ ਦਾ ਉਪਾਉ ਭੀ ਕਢ ਲਿਆ, ਪਰ ਇਹ ਖਬਰ ਦੀਵਾਨ ਕੌੜਾ ਮੂਲ ਅਰ ਦੀਵਾਨ ਸੂਰਤ ਸਿੰਘ ਨੂੰ ਲਗ ਗਈ। ਉਹਨਾਂ ਨੇ ਲਖਪਤ ਨੂੰ ਬਹੁਤ ਸਮਝਾਇਆ ਕਿ ਦੇਖ! ਏਹ ਸਿੱਖ ਲੋਕ ਸਾਡੀਆਂ ਹੀ ਬਾਹਾਂ ਹਨ, ਸਾਡਾ ਆਪਣਾ ਅੰਗ ਹਨ, ਇਨ੍ਹਾਂ ਨਾਲ ਵੈਰ ਕਰਨਾ ਆਪਣੇ ਪੈਰੀਂ ਆਪ ਕੁਹਾੜਾ ਮਾਰਨਾ ਹੈ। ਹਿੰਦੂ ਹੋ ਕੇ ਹਿੰਦੂ ਨੂੰ ਹੀ ਮਰਵਾਈਏ ਤਾਂ ਗਰਕੀ ਆ ਗਈ। ਤੇਰਾ ਇਕ ਭਰਾ ਇਨ੍ਹਾਂ ਮਾਰਿਆ ਸੀ, ਸਾਨੂੰ ਵੀ ਸ਼ੌਕ ਹੈ, ਉਂਝ ਸੋਚੇ ਤਾਂ ਭਾਈ ਮਨੀ ਸਿੰਘ ਦੇ ਪਕੜਾਉਣ ਵਿਚ ਓਸਦਾ ਹਿੱਸਾ ਸੀ, ਜਿਸਦਾ ਸਿੱਖਾਂ ਨੂੰ ਗੁੱਸਾ ਸੀ; ਪਰ ਖ਼ੈਰ ਜੇ ਤੁਹਾਨੂੰ ਰੋਹ ਹੈ ਤਾਂ ਤੁਹਾਨੂੰ ਯੋਗ ਇਹ ਸੀ ਜੋ ਭਰਾ ਦੇ ਕਾਤਲਾਂ ਨੂੰ ਮਾਰਦੇ, ਯਾ ਸ਼ਸਤ੍ਰਧਾਰੀਆਂ ਨਾਲ ਲੜਦੇ। ਨਿਰਦੇਸ਼ ਮਨੁੱਖਾਂ ਤੇ ਤੀਵੀਆਂ ਅਰ ਮਸੂਮ ਬਾਲਾਂ ਨੇ ਤੁਹਾਡਾ ਕੀਹ ਵਿਗਾੜਿਆ ਹੈ? ਭਾਈ ਹਰਿਕੀਰਤ ਸਿੰਘ ਜਿਹੇ

————

  • ਦੇਖੇ ਰਤਨ ਸਿੰਘ ਕ੍ਰਿਤ ਪ੍ਰਾ: ਪੰ: ਪ੍ਰ: ਸਫਾ ੩੦੮ (ਐਡੀ:੩)