ਸੁੰਦਰੀ /59
ਦੇ ਰਸਤਿਆਂ ਵਿਚ ਆਪਣੇ ਆਦਮੀ ਖੜੇ ਕਰ ਦਿੱਤੇ ਕਿ ਜੋ ਸਿਖ ਸ਼ਹਿਰ ਆਉਂਦਾ ਮਿਲੇ ਪਿਛੇ ਮੋੜ ਦਿਓ ਕਿ ਸਰਕਾਰੀ ਹੁਕਮ ਬੰਦ ਹੈ।
ਧਰਮੀ ਪੁਰਖਾਂ ਨੇ ਇਹ ਸ਼ੁਭ ਉਦਮ ਸਿਰੇ ਚਾੜ੍ਹਿਆ, ਪਰ ਲਖਪਤ ਹੋਰਾਂ ਸਵੇਰੇ ਹੀ ਢੇਰ ਸਾਰੇ ਸਿਪਾਹੀ ਦਰਬਾਰ ਸਾਹਿਬ ਜੀ ਦੇ ਲਾਗੇ ਲੁਕਾ ਦਿਤੇ ਤੇ ਆਪ ਕੱਚੀ ਅਟਾਰੀ ਉਤੇ ਬੈਠ ਕੇ ਤਮਾਸ਼ਾ ਵੇਖਣ ਲੱਗਾ।
ਓਧਰ ਸਵੇਰ ਹੋਈ ਦੇਖ ਕੇ ਦੀਵਾਨ ਕੌੜਾ ਮੱਲ ਤੇ ਸੂਰਤ ਸਿੰਘ ਭੀ ਘੋੜਿਆਂ ਤੇ ਚੜ੍ਹ ਕੇ ਲਖਪਤ ਦੀ ਹੇਠੀ ਹੁੰਦੀ ਵੇਖਣ ਨੂੰ ਤੁਰੇ, ਪਰ ਹਾਇ ਸ਼ੋਕ! ਜਦ ਮੰਦਰ ਦੇ ਨੇੜੇ ਪਹੁੰਚੇ ਤਾਂ ਸਿਦਕੀ ਸਿੱਖਾਂ ਦੇ ਸਿੰਘਣੀਆਂ ਦੇ ਸ਼ਬਦਾਂ ਦੀਆਂ ਧੁਨੀਆਂ ਦਾ ਆਨੰਦ ਮਈ ਰਸ ਬਰਖਾ ਵਾਂਗ ਬਰਸਦਾ ਨਜ਼ਰ ਆਇਆ। ਦੋਵੇਂ ਦੀਵਾਨ ਹੱਕੇ-ਬੱਕੇ ਹੋ ਗਏ ਅਰ ਉਂਗਲਾਂ ਟੁੱਕ ਕੇ ਰਹਿ ਗਏ: ਇਹ ਪਯਾਰੇ ਸਿੱਖ ਕਿਸ ਮਿੱਟੀ ਦੇ ਘੜੇ ਹੋਏ ਹਨ? ਮੌਤ ਨੂੰ ਤਾਂ ਕੁਝ ਜਾਣਦੇ ਹੀ ਨਹੀਂ, ਕਿਹੇ ਧਰਮ ਦੇ ਬੀਰ ਹਨ? ਹਾਇ ਸ਼ੋਕ! ਕੀ ਲੱਖੂ ਇਹਨਾਂ ਬਹਾਦਰਾਂ ਦੇ ਲਹੂ ਨ੍ਹਾਏਗਾ?
ਮਨ ਵਿਚ ਕੁਝ ਵਿਚਾਰਕੇ ਦੋਵੇਂ ਜਣੇ ਘੋੜਿਆਂ ਨੂੰ ਅੱਡੀ ਲਾ ਤੰਬੂਆਂ ਵੱਲ ਮੁੜੇ। ਦਰਸ਼ਨੀ ਡਿਉੜੀ ਦੇ ਕੋਲ ਵਾਰ ਸਨ ਕਿ ਇਕ ਜੁਆਨ ਤੀਵੀਂ ਨਜ਼ਰ ਪਈ, ਜਿਸਦੀ ਸੁੰਦਰਤਾ ਪੁੰਨਯਾ ਦੇ ਚੰਦ ਵਰਗੀ ਸੀ, ਘਸਮੈਲੜਾ ਕੱਪੜਾ ਉਤੇ ਕੀਤਾ ਹੋਇਆ ਤੇ ਨਾਲ ਇਕ ਨੌਂ ਵਰ੍ਹੇ ਦਾ ਬਾਲ ਸੀ। ਦੋਵੇਂ ਜਣੇ ਕੁਝ ਪੜ੍ਹਦੇ ਆਉਂਦੇ ਸਨ। ਅੱਗੇ ਵਧਕੇ ਦੀਵਾਨ ਕੌੜਾ ਮੱਲ ਨੇ ਪੁੱਛਿਆ, ਕਿੱਧਰ ਚੱਲੇ ਹੋ?
ਤੀਵੀਂ (ਪੱਲਾ ਨੀਵਾਂ ਕਰਕੇ ਤੇ ਹੱਥ ਜੋੜ ਕੇ)- ਸ੍ਰੀ ਦਰਬਾਰ ਸਾਹਿਬ ਜੀ ਨੂੰ।
ਸੂਰਤ ਸਿੰਘ ਦਾ ਚਿਹਰਾ ਲਾਲ ਹੋ ਗਿਆ, ਅੱਗੇ ਹੋ ਕੇ ਬੋਲਿਆ ਕਿਥੋਂ ਆਈ ਹੈਂ, ਤੈਨੂੰ ਕਿਸੇ ਰੋਕਿਆ ਨਹੀਂ? ਵੱਡੇ ਧੀਰਜ ਨਾਲ ਤੀਵੀਂ ਨੇ ਉਤਰ ਦਿੱਤਾ, ਜੀ ਮੈਂ ਤੁੰਗਾਂ ਥੋਂ ਆਈ ਹਾਂ, ਦੋ ਆਦਮੀ ਰਾਹ ਵਿਚ ਖੜੇ ਸਨ, ਉਨ੍ਹਾਂ ਆਖਿਆ ਕਿ ' ਮੰਦਰ ਨਾ ਜਾਓ, ਮਾਰੇ ਜਾਓਗੇ' ਸੋ ਓਥੋਂ
੧. ਅੱਜ ਕਲ ਏਥੇ ਬਾਜ਼ਾਰ ਵੱਸਦਾ ਹੈ। ੨. ਅੰਮ੍ਰਿਤਸਰ ਤੋਂ ਢਾਈ ਕੋਹ ਤੇ ਪਿੰਡ ਹੈ।