ਬੱਸ ਮੈਂ ਕੁਝ ਨਹੀਂ ਮੰਗਦਾ। ਇਹ ਮੈਂ ਕੌਲ ਦੇਂਦਾ ਹਾਂ ਕਿ ਇਸ ਨੂੰ ਸਹੀ ਸਲਾਮਤ ਘਰ ਪੁਚਵਾ ਦਿਆਂਗਾ, ਓਥੇ ਵਾਲ ਵਿੰਗਾ ਨਹੀਂ ਹੋਵੇਗਾ। ਇਸ ਵੇਲੇ ਉਸਦਾ ਤੇਜ਼ ਅਰ ਅਚਾਨਕੀ ਦੀ ਸੱਟ ਤੇ ਬਿਖੜਾ ਦਾਉ ਅਜਿਹਾ ਭਾਰੂ ਪਿਆ ਕਿ ਸਾਥੀਆਂ ਵਿਚੋਂ ਕਿਸੇ ਨੂੰ ਕੁਝ ਨਾ ਅਹੁੜੇ, ਅੱਕ ਕੇ ਪਲੰਘ ਲੈ ਤੁਰੇ। ਜਦ ਦੀਵਾਨ ਦੇ ਤੰਬੂਆਂ ਲਾਗੇ ਪਹੁੰਚੇ ਤਾਂ ਦੀਵਾਨ ਹੁਰੀਂ ਝੱਟ ਛਾਲ ਮਾਰਕੇ ਤੰਬੂ ਦੇ ਅੰਦਰ ਵੜ ਗਏ, ਭੇਸ ਵਟਾ, ਜਿਗਾ ਲਾ ਕੇ ਬਿਲਕੁਲ ਨਾਠ ਬਦਲ ਅਗੁਵਾਈ ਕਰਨ ਨੂੰ ਬਾਹਰ ਆ ਗਏ ਤੇ ਨਾਜ਼ਮ ਨੂੰ ਬੜੇ ਅਦਬ ਨਾਲ ਤੰਬੂ ਦੇ ਅੰਦਰ ਲੈ ਗਏ। ਚਾਰ ਚੁਫੇਰੇ ਸੈਨਾ ਨੇ ਘੇਰਾ ਪਹਿਲੇ ਹੀ ਘੱਤ ਲਿਆ ਸੀ। ਗੱਲ ਕੀਹ ਦੀਵਾਨ ਜੀ ਦਾ ਮਿੱਠਾ ਬੋਲਣਾ ਤੇ ਰਾਜਨੀਤੀ ਦੀ ਵੀਚਾਰ ਐਸੀ ਪਈ ਕਿ ਹਾਕਮ ਨੇ ਲਾਹੌਰ ਦੀ ਤਾਬੇਦਾਰੀ ਮੰਨ ਲਈ ਅਰ ਇਕਰਾਰ ਨਾਮਾ ਲਿਖ ਕੇ ਟਕੇ ਭਰ ਦਿਤੇ। ਪਿੱਛੋਂ ਪੁੱਛਣ ਲੱਗਾ ਕਿ ਉਹ ਜਾਸੂਸ ਮੈਨੂੰ ਮਿਲਾਓ ਜੋ ਮੈਨੂੰ ਐਉਂ ਬੇਬਸ ਕਰ ਕੇ ਬਿਨਾਂ ਇਕ ਟੇਪਾ ਲਹੂ ਦਾ ਵੀਟੇ ਦੇ, ਆਪ ਪਾਸ ਲੈ ਆਇਆ ਹੈ, ਮੈਂ ਇਕ ਪਿੰਡ ਇਨਾਮ ਉਸ ਲਾਇਕ ਪੁਰਖ ਨੂੰ ਦਿਆਂਗਾ। ਪਰ ਦੀਵਾਨ ਨੇ ਸਿਰ ਫੇਰਿਆ ਕਿ ਓਹ ਤੁਹਾਡੇ ਸਾਹਮਣੇ ਨਹੀਂ ਆ ਸਕਦਾ। ਗੱਲ ਕੀ ਉਹ ਮੁਹਿੰਮ ਸਿਰੇ ਚੜ੍ਹੀ, ਦੀਵਾਨ ਜੀ ਦੀ ਬੜੀ ਪਤ ਵਧੀ ਕਿ ਇਕ ਬੂੰਦ ਲਹੂ ਦੀ ਵੀਟੇ ਬਿਨਾ ਫਤੇ ਕਰ ਆਇਆ।
ਸ਼ਹੀਦ ਦੀਪ ਸਿੰਘ ਬੋਲਿਆ— ਇਹ ਕਾਰਨਾਮਾ ਭਾਰੀ ਰਾਜਨੀਤੀ ਤੇ ਤੇਜ ਪ੍ਰਤਾਪ ਦਾ ਹੈ। ਲੱਖੂ ਮੂਰਖ ਵਿਚ ਇਹ ਸਿਫਤਾਂ ਨਹੀਂ ਹਨ, ਉਹ ਧਿੰਗੋ ਸਾਹ ਤੇ ਅੜਬ ਹੈ।
ਬਿਨੋਦ ਸਿੰਘ- ਇਸ ਮੁਹਿੰਮੋਂ ਮੁੜ ਆਉਂਦੇ ਦੀਵਾਨ ਨੇ ਇਕ ਅਚਰਜ ਨਿਆਉਂ ਕੀਤਾ ਹੈ ਕਿ ਇਕ ਜਿਠਾਣੀ ਪਾਸ ਮੈਂਹ ਤੇ ਇਕ ਦਿਰਾਣੀ ਪਾਸ ਭੇਡ ਸੀ। ਜਿਠਾਣੀ ਤਾਂ ਬਿਜੁਗਤਣ ਸੀ, ਨਾ ਦੁੱਧ ਬਚਦਾ ਨਾ ਮੱਖਣ ਤੇ ਦਿਰਾਣੀ ਨੇ ਭੇਡ ਦੇ ਦੁੱਧ ਵਿਚੋਂ ਮਣ ਕੱਚਾ ਮੱਖਣ ਜੋੜਿਆ। ਉਹ ਮੱਖਣ ਜਿਠਾਣੀ ਨੇ ਚੁਰਾ ਕੇ ਵਰਤ ਲੀਤਾ, ਜਾਂ ਦਿਰਾਣੀ ਨੂੰ ਪਤਾ ਲੱਗਾ ਤਾਂ
- ਦੀਵਾਨ ਸਾਹਿਬ ਦੇ ਲੋਕਾਂ ਵਿਚ ਮਸ਼ਹੂਰ ਕਾਰਨਾਮੇ ਜੋ ਜ਼ਬਾਨੀ ਟੁਰੇ ਆਏ ਉਨ੍ਹਾਂ ਵਿਚੋਂ ਇਕ ਇਹ ਬ੍ਰਿਧਾਂ ਤੋਂ ਸੁਣਿਆ ਸੀ।