ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

44

       ਕਾਰਖ਼ਾਨੇ, ਦਫ਼ਤਰ ਅਤੇ ਹੋਰ ਕਿਸੇ ਥਾਂ ਦੇ ਉਸ ਕਾਮੇ ਦੇ ਟੱਬਰ ਨੂੰ , ਜਿਸ ਦੀ ਮੌਤ ਆਮ ਬੀਮਾਰੀ ਕਾਰਨ ਹੋਈ ਹੋਵੇ, ਸੁਖਾਵੀਆਂ ਸ਼ਰਤਾਂ ਤੇ ਪਿਨਸ਼ਨ ਦਿਤੀ ਜਾਂਦੀ ਹੈ, ਜੇਕਰ ਨਿਰਯੋਗਤਾ ਦੀ ਪਿਨਸ਼ਨ ਲੈਣ ਲਈ ਨੀਅਤ ਕੀਤੇ ਗਏ ਸਮੇਂ ਦਾ ਘਟੋ ਘਟ ਅਧਾ ਸਮਾਂ, ਉਸ ਸੁਰਗਵਾਸੀ ਕਾਮੇ ਨੇ ਉਹ ਕੰਮ ਕਰਦਿਆਂ ਬਿਤਾਇਆ ਹੋਵੇ, ਜੋ ਉਸ ਨੂੰ ਸੁਖਾਵੀਆਂ ਸ਼ਰਤਾਂ ਤੇ ਪਿਨਸ਼ਨ ਲੈਣ ਦਾ ਹੱਕਦਾਰ ਬਣਾਂਦਾ ਹੋਵੇ (ਬਿਨਾਂ ਕੰਮ ਦੀ ਥਾਂ ਦੇ ਕਿਸੇ ਵਿਚਾਰ ਦੇ) ।
         ਉਹਨਾਂ ਟੱਬਰਾਂ ਨੂੰ, ਜਿਨ੍ਹਾਂ ਵਿਚ ਪਿਤਾ ਤੇ ਮਾਤਾ, ਦੋਵਾਂ ਦੀ ਮੌਤ ਕਾਰਨ ਯਤੀਮ ਹੋਏ ਅਤੇ ਜਾਂ ਸਰਗਵਾਸ ਹੋ ਗਈ ਅਨ-ਵਿਆਹੀ ਮਾਂ ਦੇ ਬੱਚੇ ਸ਼ਾਮਿਲ ਹੁੰਦੇ ਹਨ, ਉਹਨਾਂ ਸ਼ਰਤਾਂ ਤੇ ਹੀ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ, ਜਿਨ੍ਹਾਂ ਸ਼ਰਤਾਂ ਤੇ ਉਹਨਾਂ ਟੱਬਰਾਂ ਨੂੰ, ਜਿਨ੍ਹਾਂ ਦੇ ਕਮਾਊ ਜੀਅ ਸਨਅਤੀ ਹਾਦਸੇ ਕਾਰਨ ਜਾਂ ਵਿਰਤਕ ਬੀਮਾਰੀ ਕਾਰਨ ਸੁਰਗਵਾਸ ਹੋ ਗਏ ਹੋਣ ।
        ਦਫ਼ਾ 35. ਕਾਰਖ਼ਾਨੇ, ਦਫ਼ਤਰ ਅਤੇ ਹੋਰਨਾਂ ਥਾਂਵਾਂ ਦੇ ਉਹਨਾਂ ਕਾਮਿਆਂ ਦੇ ਟੱਬਰਾਂ ਨੂੰ, ਜਿਨ੍ਹਾਂ ਦੀ ਮੌਤ, ਨਿਰਯੋਗਤਾ ਦੀ ਪੂਰੀ ਪਿਨਸ਼ਨ ਲੈਣ ਲਈ ਨੀਅਤ ਕੀਤੀ ਗਈ ਨੌਕਰੀ ਨੂੰ ਪੂਰਿਆਂ ਕਰਨ ਤੋਂ ਪਹਿਲਾਂ ਹੀ, ਕੰਮ ਦੇ ਦੌਰਾਨ ਵਿਚ, ਹੋ ਗਈ ਹੋਵੇ, ਕਮਾਊ-ਜੀਅ ਦੀ ਨੌਕਰੀ ਦੀ ਲੰਬਾਈ ਅਨੁਸਾਰ ਪਿਨਸ਼ਨ ਦੇ ਦਿਤੀ ਜਾਂਦੀ ਹੈ । ਇਹ ਪਿਨਸ਼ਨ ਕੁਲ ਪਿਨਸ਼ਨ ਦੇ ਇਕ ਚੌਥਾਈ ਨਾਲੋਂ ਘੱਟ ਨਹੀਂ ਹੁੰਦੀ ।
       ਦਫ਼ਾ 36. ਕਮਾਊ-ਜੀਅ ਦੀ ਮੌਤ ਹੋ ਜਾਣ ਤੇ, ਸੁਰਗਵਾਸੀ ਦੇ ਟਬਰ ਨੂੰ ਦਿਤੀ ਪਿਨਸ਼ਨ ਵਿਚ ਹੇਠ ਲਿਖੇ ਵਾਧੇ ਵੀ ਦਿਤੇ ਜਾ ਸਕਦੇ ਹਨ (ਵਧ ਤੋਂ ਵਧ ਪਿਨਸ਼ਨਾਂ ਦੀ ਹਦ ਦੇ ਅੰਦਰ ਅੰਦਰ) ।
      (ਉ) ਕਾਰਖ਼ਾਨੇ, ਦਫ਼ਤਰ ਅਤੇ ਹੋਰ ਕਿਸੇ ਥਾਂ ਦੇ ਉਸ ਕਾਮੇ ਦੇ ਤਿੰਨ ਜਾਂ ਤਿੰਨ ਤੋਂ ਵਧੀਕ ਆਸ੍ਰਿਤਾਂ ਲਈ, ਜਿਸ ਦੀ ਮੌਤ ਸਨਅਤੀ ਹਾਦਸੇ ਅਤੇ ਜਾਂ ਵਿਰਤਕ ਬੀਮਾਰੀ ਨਾਲ ਹੋਈ ਹੋਵੇ-ਪਿਨਸ਼ਨ ਦਾ 15 ਫ਼ੀ ਸਦੀ , .
   (ਅ) ਕਾਰਖ਼ਾਨੇ, ਦਫ਼ਤਰ ਅਤੇ ਹੋਰ ਕਿਸੇ ਥਾਂ ਦੇ ਉਸ ਕਾਮੇ ਦੇ ਆਸ੍ਰਿਤਾਂ ਨੂੰ, ਜਿਸ ਦੀ ਮੌਤ ਆਮ ਬਿਮਾਰੀ ਕਾਰਨ ਹੋਈ ਹੋਵੇ ਅਤੇ ਜਿਸ ਦੀ ਨੌਕਰੀ ਨਿਰਵਿਘਨ ਹੋਵੇ-10 ਤੋਂ 15 ਸਾਲ, ਪਿਨਸ਼ਨ ਦਾ 10 ਸਦੀ ; 15 ਤੋਂ ਵਧੀਕ ਸਾਲ, ਪਿਨਸ਼ਨ ਦਾ 15 ਫ਼ੀ ਸਦੀ ।