ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

45

    ਦਫ਼ਾ 37. ਕਮਾਊ-ਜੀਅ ਦੀ ਮੌਤ ਹੋ ਜਾਣ ਤੇ ਪਿਨਸ਼ਨੀਆਂ ਨੂੰ ਨੀਅਤ ਹੋਈ ਪਿਨਸ਼ਨ, ਪੂਰੀ ਦੀ ਪੂਰੀ ਮਿਲਦੀ ਰਹਿੰਦੀ ਹੈ, ਭਾਵੇਂ ਉਹਨਾਂ ਕੋਲ ਆਮਦਨ ਦਾ ਕੋਈ ਹੋਰ ਵਸੀਲਾ ਵੀ ਹੋਵੇ ।

V. ਫੌਜੀਆਂ ਅਤੇ ਉਹਨਾਂ ਦੇ ਟੱਬਰਾਂ ਲਈ ਪਿਨਸ਼ਨਾਂ

      ਦਫ਼ਾ 38. ਸਿਪਾਹੀ ਤੇ ਬੇਕਮਿਸ਼ਨੇ ਅਫ਼ਸਰ ਨਿਰਯੋਗ ਹੋ ਜਾਣ ਦੀ ਹਾਲਤ ਵਿਚ ਅਤੇ ਉਹਨਾਂ ਦੇ ਟੱਬਰ, ਕਮਾਊ-ਜੀਅ ਦੀ ਮੌਤ ਹੋ ਜਾਣ ਤੇ, ਪਿਨਸ਼ਨ ਦੇ ਹੱਕਦਾਰ ਹਨ ।
      ਫੌਜੀਆਂ ਤੇ ਉਹਨਾਂ ਦੇ ਟੱਬਰਾਂ ਨੂੰ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ, ਬਿਨਾਂ ਇਸ ਵਿਚਾਰ ਦੇ ਕਿ ਉਹਨਾਂ ਕਿੰਨੀ ਦੇਰ ਫ਼ੌਜ ਦੀ ਨੌਕਰੀ ਕੀਤੀ ਹੈ ਅਤੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਉਹ ਕੀ ਕੰਮ ਕਰਦੇ ਸਨ ।
      ਜੰਗ ਸਮੇਂ ਦੇ ਛਾਪਾ ਮਾਰਾਂ ਤੇ ਉਹਨਾਂ ਦੇ ਟੱਬਰਾਂ ਨੂੰ ਉਹਨਾਂ ਨਿਯਮਾਂ ਅਨੁਸਾਰ ਹੀ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ , ਜਿਨ੍ਹਾਂ ਅਨੁਸਾਰ ਫ਼ੌਜੀਆਂ ਤੇ ਉਹਨਾਂ ਦੇ ਟੱਬਰਾਂ ਨੂੰ । ਉਹਨਾਂ ਸਿਪਾਹੀਆਂ, ਬੇ-ਕਮਿਸ਼ਨੇ ਅਫ਼ਸਰਾਂ ਤੇ ਪੁਰਾਣੇ ਛਾਪਾ ਮਾਰਾਂ ਦੇ ਟੱਬਰ ਜਿਹੜੇ ਪਹਿਲਾਂ ਪਿਨਸ਼ਨੀਏ ਸਨ, ਵੀ ਕਮਾਊ-ਜੀਅ ਦੀ ਮੌਤ ਹੋ ਜਾਣ ਤੇ ਪਿਨਸ਼ਨ ਦੇ ਹੱਕਦਾਰ ਹਨ ।
       ਦਫ਼ਾ 39. ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ, ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਕਰਦੇ ਸਨ ਅਤੇ ਜਿਹੜੇ ਸੋਵੀਅਤ ਯੂਨੀਅਨ ਦੀ ਰਖਿਆ ਕਰਦਿਆਂ, ਜਾਂ ਫ਼ੌਜੀ ਫਰਜ਼ਾਂ ਨੂੰ ਨਭਾਦਿਆਂ ਜ਼ਖਮ, ਸਟ ਪੇਟ ਜਾਂ ਸਦਮਾ ਪਹੁੰਚਣ ਕਾਰਨ ਅਤੇ ਜਾਂ ਫਰੰਟ ਤੇ ਕੋਈ ਰੋਗ ਲੱਗ ਜਾਣ ਕਾਰਨ ਨਿਰਯੋਗ ਹੋ ਗਏ ਹੋਣ, ਫ਼ੌਜ 'ਚ ਭਰਤੀ ਹੋਣ ਤੋਂ ਪਹਿਲਾਂ ਦੀਆਂ ਤਨਖ਼ਾਹਾਂ ਦੇ ਆਧਾਰ ਤੇ, ਹੇਠ ਲਿਖੀਆਂ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ :
      (ਉ) ਪਹਿਲੇ ਦਰਜੇ ਦੀ ਨਿਰਯੋਗਤਾ-500 ਰੂਬਲ ਮਾਹਵਾਰ ਤਨਖਾਹ ਦਾ 100 ਫ਼ੀ ਸਦੀ ; ਅਤੇ ਇਸ ਤੋਂ ਉਪਰੰਤ, ਬਾਕੀ ਦੀ ਤਨਖ਼ਾਹ ਦਾ 10 ਫ਼ੀ ਸਦੀ ਹੋਰ;