ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

49

      ਦਫਾ 42. ਉਹਨਾਂ ਸਿਪਾਹੀਆਂ ਦੇ ਟਬਰਾਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫਤਰ, ਜਾਂ ਹੋਰ ਕਿਸੇ ਥਾਂ ਕੰਮ ਕਰਦੇ ਸਨ, ਅਤੇ ਜਿਹੜੇ ਸੋਵੀਅਤ ਯੂਨੀਅਨ ਦੀ ਰਖਿਆ ਕਰਦਿਆਂ ਕਿਸੇ ਜ਼ਖ਼ਮ, ਸਟ ਪੇਟ ਜਾਂ ਸਦਮੇ ਕਰਕੇ ਅਤੇ ਜਾਂ ਫਰੰਟ ਤੇ ਕੋਈ ਰੋਗ ਲਗ ਜਾਣ ਕਾਰਨ ਸੁਰਗਵਾਸ ਹੋ ਗਏ ਹੋਣ, ਇਸ ਕਨੂੰਨ ਦੀ ਦਫਾ 33 ਦੀਆਂ ਮਦਾਂ ਅਨੁਸਾਰ, ਫੌਜ 'ਚ ਭਰਤੀ ਹੋਣ ਤੋਂ ਪਹਿਲਾਂ ਦੀ ਕਮਾਊ-ਜੀਅ ਦੀ ਅਖੀਰਲੇ ਕੰਮ ਵਾਲੀ ਥਾਂ ਤੇ ਤਨਖ਼ਾਹ ਦੇ ਆਧਾਰ ਤੇ, ਪਿਨਸ਼ਨ ਦਿਤੀ ਜਾਂਦੀ ਹੈ ।
      ਦਫਾ 43. ਉਹਨਾਂ ਸਿਪਾਹੀਆਂ ਦੇ ਟਬਰਾਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ, ਜਾਂ ਹੋਰ ਕਿਸੇ ਥਾਂ ਕੰਮ ਕਰਦੇ ਸਨ, ਅਤੇ ਜਿਹੜੇ ਕਿਸੇ ਇਹੋ ਜਹੇ ਹਾਦਸੇ 'ਚ ਜਿਹੜਾ ਫ਼ੌਜੀ ਫਰਜ਼ਾਂ ਨੂੰ ਨਿਭਾਣ ਦੇ ਕੰਮਾਂ ਨਾਲ ਸਬੰਧਤ ਨ ਹੋਵੇ, ਜਾਂ ਇਹੋ ਜਿਹੇ ਰੋਗ ਨਾਲ, ਜੋ ਫਰੰਟ ਤੇ ਨ ਹੋਇਆ ਹੋਵੇ, ਸੁਰਗਵਾਸ ਹੋ ਗਏ ਹੋਣ, ਇਸ ਕਨੂੰਨ ਦੀ ਦਫ਼ਾ 34 ਦੀਆਂ ਮਦਾਂ ਅਨੁਸਾਰ, ਕਮਾਉ-ਜੀਅ ਦੇ ਭਰਤੀ ਹੋਣ ਤੋਂ ਪਹਿਲਾਂ, ਕੰਮ ਵਾਲੀ ਅਖੀਰਲੀ ਥਾਂ ਤੇ ਲਈ ਗਈ ਤਨਖ਼ਾਹ ਦੇ ਆਧਾਰ ਤੇ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ ।
       ਦਫ਼ਾ 44. ਬੇ-ਕਮਿਸ਼ਨੇ ਤੇ ਛੋਟੇ ਅਫ਼ਸਰਾਂ ਲਈ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਕਰਦੇ ਸਨ, ਅਤੇ ਇਹਨਾਂ ਫੌਜੀਆਂ ਦੇ ਟੱਬਰਾਂ ਲਈ ਪਿਨਸ਼ਨਾਂ, ਇਸ ਕਨੂੰਨ ਦੀਆਂ ਦਫ਼ਾਆਂ 39, 40, 41, 42 ਅਤੇ 43 ਦੀਆਂ ਮਦਾਂ ਵਾਲੀਆਂ ਪਿਨਸ਼ਨਾਂ, ਘਟ ਤੋਂ ਘਟ ਪਿਨਸ਼ਨ ਸਣੇ,-ਨਾਲੋਂ 10 ਫ਼ੀ ਸਦੀ ਵਧੇਰੇ ਹਨ (ਵਧ ਤੋਂ ਵਧ ਪੈਨਸ਼ਨ ਦੀ ਹਦ ਦੇ ਅੰਦਰ ਅੰਦਰ) ।
       ਦਫ਼ਾ 45. ਉਹਨਾਂ ਸਿਪਾਹੀਆਂ ਨੂੰ, ਜਿਹੜੇ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਨਹੀਂ ਸਨ ਕਰਦੇ ਅਤੇ ਜਿਹੜੇ ਸੋਵੀਅਤ ਯੂਨੀਅਨ ਦੀ ਰਖਿਆ ਕਰਦਿਆਂ ਜ਼ਖ਼ਮ ਜਾਂ ਚੋਟ ਲੱਗਣ ਨਾਲ ਜਾਂ ਸਦਮੇ ਕਾਰਨ ਅਤੇ ਜਾਂ ਫਰੰਟ ਤੇ ਕੋਈ ਰੋਗ ਲਗ ਜਾਣ ਕਾਰਨ ਨਿਰਯੋਗ ਹੋ ਗਏ ਹੋਣ, ਹੇਠ ਲਿਖੀਆਂ ਪਨਸ਼ਨਾਂ ਦਿਤੀਆਂ ਜਾਂਦੀਆਂ ਹਨ : 

ਪਹਿਲੇ ਦਰਜੇ ਦੀ ਨਿਰਯੋਗਤਾ- 385 ਰੂਬਲ ਮਾਹਵਾਰ
ਦੂਸਰੇ"" - 285""
ਤੀਸਰੇ""- 210""