ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

51


ਦੇ ਮਿੰਬਰ ਸਨ, ਦੂਸਰੇ ਫ਼ੌਜੀਆਂ ਵਾਂਗ ਹੀ ਜੋ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਮੁਲਾਜ਼ਮ ਸਨ, ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ ।
ਉਹਨਾਂ ਫ਼ੌਜੀਆਂ ਦੇ ਟਬਰਾਂ ਨੂੰ, ਜੋ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਉਪਜ-ਕਰਣ-ਵਾਲਿਆਂ ਦੀ ਕਿਸੇ ਸਹਿਕਾਰੀ ਸੰਸਥਾ ਦੇ ਮਿੰਬਰ ਸਨ, ਉਸ ਆਧਾਰ ਤੇ ਹੀ ਪਿਨਸ਼ਨ ਮਿਲਦੀ ਹੈ, ਜਿਸ ਤੇ ਉਹਨਾਂ ਫੌਜੀਆਂ ਦੇ ਟਬਰਾਂ ਨੂੰ, ਜੋ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਹੋਰ ਕਿਸੇ ਥਾਂ ਮੁਲਾਜ਼ਿਮ ਸਨ |
ਦਫ਼ਾ 51. ਇਸ ਕਨੂੰਨ ਦੀਆਂ ਦਫ਼ਾਆਂ 18 (ਭਾਗ 1), 19, 26, 27, 28, 29, 30, 31, 32 ਅਤੇ 37 ਦੀਆਂ ਮਦਾਂ, ਸਿਪਾਹੀਆਂ, ਬੇ-ਕਮਿਸ਼ਨੇ ਅਫਸਰਾਂ ਅਤੇ ਉਹਨਾਂ ਦੇ ਟਬਰਾਂ ਨੂੰ ਪਿਨਸ਼ਨਾਂ ਦੇਣ ਲਈ ਵੀ ਬਰਾਬਰ ਲਾਗੂ ਹੁੰਦੀਆਂ ਹਨ । ਅਤੇ, ਇਹਨਾਂ ਤੋਂ ਉਪ੍ਰੰਤ, ਇਸ ਕਨੂੰਨ ਦੀ ਦਫ਼ਾ 36 (ਪੈਰਾ 'ੳ') ਵੀ ਉਹਨਾਂ ਸਿਪਾਹੀਆਂ ਦੇ ਟਬਰਾਂ ਨੂੰ ਪਿਨਸ਼ਨਾਂ ਦੇਣ ਲਗਿਆਂ ਲਾਗੂ ਹੁੰਦੀ ਹੈ, ਜੋ ਫ਼ੌਜ ਦੀ ਨੌਕਰੀ ਤੋਂ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਹੋਰ ਕਿਸੇ ਥਾਂ ਮੁਲਾਜ਼ਿਮ ਸਨ ਅਤੇ ਜਾਂ ਉਪਜ-ਕਰਣ-ਵਾਲਿਆਂ ਦੀ ਕਿਸੇ ਸਹਿਕਾਰੀ ਸੰਸਥਾ ਦੇ ਮਿੰਬਰ ਸਨ। ਦਫ਼ਾ 52. ਜਰਨੈਲਾਂ, ਸਮੁੰਦਰੀ ਸੈਨਾ ਦੇ ਨਾਇਕਾਂ,ਅਫਸਰਾਂ, ਦੋਬਾਰਾ ਭਰਤੀ ਕੀਤੇ ਗਏ ਸਿਪਾਹੀਆਂ ਅਤੇ ਬੇ-ਕਮਿਸ਼ਨੇ ਅਫਸਰਾਂ ਅਤੇ ਉਸੇ ਪਦਵੀ ਦੇ ਦੂਸਰੇ ਆਦਮੀਆਂ ਨੂੰ, ਅਤੇ ਉਹਨਾਂ ਦੇ ਟਬਰਾਂ ਨੂੰ ਸੋਵੀਅਤ ਯੂਨੀਅਨ ਦੀ ਵਜ਼ੀਰ ਕੌਂਸਲ ਵਲੋਂ ਨੀਅਤ ਕੀਤੇ ਗਏ ਦਰਜਿਆਂ ਅਤੇ ਦਰਾਂ ਮੁਤਾਬਿਕ ਪਿਨਸ਼ਨਾਂ ਦਿਤੀਆਂ ਜਾਂਦੀਆਂ ਹਨ ।
ਇਸ ਦਫ਼ਾ ਵਿਚ ਦਸੇ ਗਏ ਆਦਮੀ, ਜੇਕਰ ਫ਼ੌਜ 'ਚੋਂ ਨਾਂ-ਕਟਾਈ ਦੇ ਵਕਤ ਆਪਣੇ ਆਪਣੇ ਅਹੁਦੇ ਦੇ ਮੁਤਾਬਿਕ, ਫ਼ੌਜੀਆਂ ਲਈ ਨੀਅਤ ਕੀਤੀ ਗਈ ਪਿਨਸ਼ਨ ਦੇ ਹਕਦਾਰ ਨ ਹੋਣ, ਤਾਂ ਉਹਨਾਂ ਦੇ ਟਬਰਾਂ ਨੂੰ ਮੌਜੂਦਾ ਕਨੂੰਨ ਅਨੁਸਾਰ, ਉਸੇ ਲਿਹਾਜ਼ ਨਾਲ ਹੀ ਪਿਨਸ਼ਨਾਂ ਦਿਤੀਆਂ ਜਾ ਸਕਦੀਆਂ ਹਨ, ਜਿਸ ਨਾਲ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਹੋਰ ਕਿਸੇ ਥਾਂ ਦੇ ਕਾਮਿਆਂ ਨੂੰ, ਜਾਂ ਉਹਨਾਂ ਦੇ ਟਬਰਾਂ ਨੂੰ ਦਿੱਤੀਆਂ ਜਾਂਦੀਆਂ ਹਨ, ਬਿਨਾਂ ਇਸ ਪਰਕਾਰ ਦੀ ਕਿਸੇ ਵਿਚਾਰ ਦੇ ਕਿ ਉਹ ਆਦਮੀ ਪਹਿਲਾਂ ਕਿਸੇ ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਕੰਮ ਕਰਦੇ ਸਨ ਜਾਂ ਨਹੀਂ।