ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



6

ਸਵੀਅਤ ਯੂਨੀਅਨ ਦੀ ਸੁਪ੍ਰੀਮ ਸੋਵੀਅਤ ਦੇ ਦੋਵਾਂ ਸਦਨਾਂ ਦ ਕਨੂੰਨ-ਘੜਨੀਆਂ-ਤਜਵੀਜ਼ਾਂ ਦੇ ਕਮਿਸ਼ਨਾਂ ਨੇ ਇਸ ਨਵੇਂ ਕਨੂੰਨ ਦੇ ਖਰੜੇ ਉਤੇ ਜਨਤਾ ਵਲੋਂ ਭੇਜੀਆਂ ਗਈਆਂ ਰਾਵਾਂ ਤੇ ਤਰਮੀਮਾਂ ਵਾਲੇ 12,000 ਖ਼ਤਾਂ ਦਾ ਮੁਤਾਲਿਆ ਕੀਤਾ। ਇਹਨਾਂ 'ਚੋਂ ਕਈ ਖਤਾਂ ਦੇ ਲੇਖਕਾਂ ਨੇ ਇਸ ਗਲ ਵਲ ਧਿਆਨ ਦੁਆਇਆ ਸੀ ਕਿ ਪਿਨਸ਼ਨਾਂ ਦੀ ਰਕਮ ਨੀਅਤ ਕਰਨ ਲਗਿਆਂ, ਕੰਮ ਅਨੁਸਾਰ ਪਦਾਰਥ-ਵੰਡ ਦੇ ਅਸੂਲ ਵਲ ਵਧੇਰੇ ਧਿਆਨ ਦਿਤਾ ਜਾਏ, ਅਤੇ ਜ਼ਿਆਦਾ ਵਰ੍ਹੇ ਕੰਮ ਕਰਨ ਵਾਲੇ ਕਾਮੇ ਨੂੰ ਜ਼ਿਆਦਾ ਪਿਨਸ਼ਨ ਦਿਤੀ ਜਾਏ। ਇਸ ਦੇ ਨਾਲ ਲਗਦੀ ਇਹ ਤਜਵੀਜ਼ ਵੀ ਦਿਤੀ ਗਈ ਕਿ ਇਸ ਕਨੂੰਨ ਵਿਚ ਉਹਨਾਂ ਲੋਕਾਂ ਨੂੰ ਪਿਨਸ਼ਨ ਦੇਣ ਦੀ ਮੱਦ ਵੀ ਸ਼ਾਮਿਲ ਕਰ ਲਈ ਜਾਏ ਜਿਹੜੇ ਜਨਮ ਤੋਂ ਹੀ ਰੋਗੀ ਹੋਣ ਅਤੇ ਜਿਹੜੇ ਬਚਪਨ ਵਿਚ ਕਿਸੇ ਹਾਦਸੇ ਕਾਰਨ ਨਿਰਯੋਗ ਹੋ ਗਏ ਹੋਣ।

ਲੋਕਾਂ ਨੇ ਇਹ ਸੁਝਾਉ ਵੀ ਦਿਤਾ ਕਿ ਵਡੇ ਟੱਬਰਾਂ ਵਾਲੀਆਂ ਮਾਂਵਾਂ ਨੂੰ ਉਚੇਚੀਆਂ ਰਿਆਇਤਾਂ ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਇਹਨਾਂ 'ਚੋਂ ਬਹੁਤੀਆਂ ਤਜਵੀਜ਼ਾਂ ਇਸ ਗੱਲ ਦੀ ਸਿਫਾਰਸ਼ ਕਰਦੀਆਂ ਸਨ ਕਿ ਉਹਨਾਂ ਇਸਤਰੀਆਂ ਨੂੰ ਜਿਨ੍ਹਾਂ ਪੰਜ ਜਾਂ ਪੰਜ ਤੋਂ ਵਧੀਕ ਬੱਚਿਆਂ ਨੂੰ ਜਨਮ ਦਿਤਾ ਹੈ ਅਤੇ ਉਹਨਾਂ ਨੂੰ 8 ਸਾਲ ਦੀ ਉਮਰ ਤਕ ਪਾਲਿਆ ਹੈ, ਬਾਕੀ ਇਸਤਰੀਆਂ ਨਾਲੋਂ, 55 ਸਾਲ ਦੀ ਉਮਰ ਵਿਚ ਅਤੇ 20 ਸਾਲ ਦੀ ਨੌਕਰੀ ਤੋਂ ਪਹਿਲਾਂ ਪਿਨਸ਼ਨ ਦਿਤੀ ਜਾਣੀ ਚਾਹੀਦੀ ਹੈ।

ਜਨਤਾ ਦੇ ਪ੍ਰਤੀਨਿਧ ਸੋਵੀਅਤ ਯੂਨੀਅਨ ਦੀ ਸੁਪ੍ਰੀਮ ਸੋਵੀਅਤ ਦ ਡਿਪਟੀ, ਜਦ ਜੁਲਾਈ, 1956 ਨੂੰ ਆਪਣੇ ਪੰਜਵੇਂ ਨੇਮ-ਪੂਰਬਕ ਸੈਸ਼ਨ ਵਿਚ, ਪਿਨਸ਼ਨ ਕਾਨੂੰਨ ਦੇ ਖਰੜੇ ਤੇ ਵਿਚਾਰ ਕਰਨ ਅਤੇ ਵੋਟ ਲੈਣ ਲਈ ਇਕੱਠੇ ਹੋਏ ਤਾਂ ਉਹਨਾਂ ਆਪਣੇ ਵਲੋਂ ਤੇ ਆਪਣੇ ਵੋਟਰਾਂ ਵਲੋਂ ਕਈ ਕੀਮਤੀ ਤਜਵੀਜ਼ਾਂ ਪੇਸ਼ ਕੀਤੀਆਂ।

ਸੋਵੀਅਤ ਯੂਨੀਅਨ ਦੀ ਸੁਪ੍ਰੀਮ ਸੋਵੀਅਤ ਦੇ ਦੋਵਾਂ ਸਦਨਾਂ ਦੇ ਕਨੂੰਨ-ਘੜਣੀਆਂ-ਤਜਵੀਜ਼ਾਂ ਦੇ ਕਮਿਸ਼ਨਾਂ ਨੇ ਜਦ ਪੇਸ਼ ਹੋਈਆਂ ਤਰਮੀਮਾਂ ਅਤੇ ਵਾਧਿਆਂ ਦਾ ਚੰਗੀ ਤਰ੍ਹਾਂ ਮੁਤਾਲਿਆ ਕਰ ਲਿਆ ਤਾਂ ਉਹਨਾਂ 'ਚੋਂ ਕਈ ਇਕ ਤਜਵੀਜ਼ਾਂ, ਉਤੇ ਦਸੀਆਂ ਜਾ ਚੁਕੀਆਂ ਸਮੇਤ, ਨਵੇਂ ਕਨੂੰਨ ਦੇ ਖਰੜੇ ਵਿਚ ਸ਼ਾਮਲ ਕਰ ਲਈਆਂ ਗਈਆਂ।