ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

5.

  • *

ਇਸ ਸੂਰਦਾਸ ਦੇ ਸ਼ਬਦ ਅਤੇ ਮੀਰਾਂਬਾਈ ਦੇ ਉਪਰ ਦਸੇ ਸ਼ਬਦ, ਅਤੇ ਅੰਤ ਪੁਰ ਫ਼ਾਲਤੂ ਸਲੋਕਾਂ ਨੂੰ ਦਰਜ ਕਰਨ ਦੀ ਵਜਾਹ ਇਹ ਹੋਈ ਜਾਪਦੀ ਹੈ ਕਿ ਇਹ ਸਭ ਬਾਬੇ ਮੋਹਨ ਵਾਲੀਆਂ ਪੋਥੀਆਂ ਵਿਚ ਦਰਜ ਸਨ। (੩) • ‘ਬਸੰਤ ਕੀ ਵਾਰ` ਰਾਗ ਬਸੰਤ ਹੇਠਾਂ ਭਗਤਾਂ ਦੀ ਬਾਣੀ ਤੋਂ ਪਹਿਲੇ, ਥਾਂ ਸਿਰ ਦਿਤੀ ਹੈ । ਤਤਕਰੇ ਵਿਚ ਪਨੇ ਦਾ ਅੰਕ ਸਾਫ਼ ਦਿਤਾ ਹੈ । ਆਦਿ-ਬੀੜ’ ਵਿਚ ਇਹ ਛੇਕੜਲੇ ਵਰਕੇ ਪੁਰ ‘ਚਲਿਤੁ ਜੋਤੀਜੋਤ ਸਮਾਵਨ ਕੇ’ ਤੋਂ ਪਹਿਲੇ ਅੰਦਰਲੇ ਸਫੇ ਪੁਰ ਸੀ, ਲਿਖਾਰੀ ਨੇ ਉਥੋਂ ਚੁਕ ਕੇ ਰਾਗ ਹੇਠਾਂ ਲਿਖ ਦਿੱਤੀ। (੪) “ਇਹ ਮਨਣ ਵਾਲੀ ਗਲ ਹੈ ਜੋ ਵਾਧੂ ਬਾਣੀ ਭਾਈ ਸਾਹਿਬ ਜੀ ਨੇ ਇਕੱਠੀ ਇਕੋ ਵਾਰੀ ਬੀੜ ਵਿਚ ਲਿਖੀ ਹੋਵੇ, ਤੁ ਬੀੜ ਦੀ ਤਿਆਰੀ ਦੇ ਵਕਤ, ਅਤੇ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹੀ ਦੇ ਹਜ਼ੂਰ ਲਿਜਾਨ ਤੋਂ ਪਹਿਲੇ। ਪਿਛੋਂ ਕੋਈ ਬਾਣੀ ਨਹੀਂ ਲਿਖੀ ਗਈ । ਇਹ ਅਸੀਂ ਖ਼ਾਲੀ ਅੰਦਰ ਦਰਜ ਕੀਤੀਆਂ ਬਾਣੀਆਂ ਬਾਬਤ ਹੀ ਮਨ ਸਕਦੇ ਹਾਂ, ਪਰ ਜੇਹੜੀਆਂ ਬਾਣੀਆਂ ਗ੍ਰੰਥ ਸਾਹਿਬ ਦੇ ਪਿਛੇ ਹਨ, ਉਹਨਾਂ ਬਾਬਤ ਨਹੀਂ । (੪ ੴ) “ਗ੍ਰੰਥ ਸਾਹਿਬ ਦੇ ਅੰਤ ਪੁਰ ਇਹ ਵਾਧੂ ਬਾਣੀਆਂ ਹੇਠ ਦਿਤੀ ਤਰਤੀਬ ਵਿਚ ਮੌਜੂਦ ਹਨ : (ਉ) ਸ਼ਲੋਕ, “ਜਿਤ ਦਰ ਲਖ ਮੁਹਮਦਾ ।” (ਅ) ਸਲੋਕ, 'ਬਾਇ ਆਤਿਸ਼ ਆਬ' (ੲ) ਰਤਨਮਾਲਾ । (ਸ) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ। (ਹ) ਰਾਗ ਮਾਲਾ ।

  • *
  • *

- ੧੩੯ - Digitized by Panjab Digital Library / www.panjabdigilib.org