ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/152

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਗਿਆਂ, ਹਾਲਾਂਕਿ ਮੈਂ ਥੋੜਾ ਚਿਰ ਹੀ ਪਹਿਲੋਂ ਨਾਵੇਂ ਮਹਲ ਦੀ ਸਾਰੀ ਬਾਣੀ ਵਖਰੀ ਕਰਕੇ ਚੰਗੀ ਤਰ੍ਹਾਂ ਪੜ੍ਹ ਚੁੱਕਾ ਸੀ, ਅਤੇ ਉਸਦ ਖ਼ੁਲਾਸਾ ਬਣਾ ਚੁੱਕਾ ਸਾਂ । ਇਕ ਸਜਨ ਹੋਰ ਜੋ ਮੇਰੇ ਨਾਲ ਸਨ, ਉਹਨਾਂ ਨੂੰ ਵੀ ਉਹ ਤੁਕਾਂ ਨਵੀਆਂ ਲਗੀਆਂ । ਰਾਗ ਗਉੜੀ ਹੇਠਾਂ ਜੋ ਨੌਂ ਸ਼ਬਦ ਨਾਵੇਂ ਮਹਲੇ ਦੇ ਦਿਤੇ ਹੁੰਦੇ ਹਨ, ਉਹ ਏਸ ਬੀੜ ਵਿਚ ਵੀ ਦਿਤੇ ਸਨ। ਦੂਜੀ ਵਾਰੀ ਗਉੜੀ ਰਾਗ ਹੇਠਾਂ ਆਏ ਇਹਨਾਂ ਨੌਆਂ' ਵਿਚੋਂ ਨਹੀਂ ਸਨ। ਪਰ ਮੈਨੂੰ ਪਿੰਡੀ ਲਾਲਾ ਅਪੜਨ ਦੀ ਕਾਹਲ ਸੀ, ਇਹਨਾਂ ਸ਼ਬਦਾਂ ਦੀ ਨਕਲ ਦਾ ਕੰਮ ਬੋਹਤ ਦੇ ਇਕ ਸਜਨ ਦੇ ਜ਼ਿੰਮੇ ਲਾ ਕੇ ਚਲਾ ਆਇਆ । ਇਹਨਾਂ ਸ਼ਬਦਾਂ ਦੀ ਨਕਲ ਛੱਡ, ਉਹਨਾਂ ਦੀਆਂ ਪ੍ਰਤੀਕਾ ਵੀ ਬਾਵਜੂਦ ਚੋਖੀ ਲਿਖਾ ਪੜੀ ਦੇ ਮੈਨੂੰ ਨਹੀਂ ਮਿਲ ਸਕੀਆਂ, ਕਿਉਂਕਿ ਉਥੇ ਦੀ 'ਸੰਗਤ ਨਹੀਂ ਚਾਹੁੰਦੀ ਕਿ ਬਾਣੀ ਦੀ ਪੜਚੋਲ* ਕੀਤੀ ਜਾਏ ।” ਮੈਨੂੰ ਇਹ ਜਾਪਦਾ ਹੈ ਕਿ ਜਿਤਨੀ ਬਾਣੀ ਗੁਰੂ ਤੇਗ ਬਹਾਦਰ ਦੇ ਨਾਮ ਪੁਰ ਆਮ ਪ੍ਰਸਿਧ ਹੈ, ਉਸ ਨਾਲੋਂ ਕੁਝ ਹੋਰ ਵਧੀਕ ਬਾਣੀ ਉਹਨਾਂ ਦੀ ਸੀ। ਹੋਰ ਦੋ ਤਿੰਨ ਬੀੜਾਂ ਵਿਚ ਮੈਨੂੰ ਰਾਗ ਸੋਰਠਿ ਹੇਠਾਂ ਬਾਰਾਂ ਦੀ ਥਾਂ ਇਕ ਵਾਧੂ ਤੇਹਰਵੇਂ ਸ਼ਬਦ ਦੀ “ਕ’ ਮਿਲੀ ਹੈ, ਭਾਵੇਂ ਸਾਰਾ ਸ਼ਬਦ ਅੰਦਰ ਨਹੀਂ ਮਿਲਿਆ । ਪਰ ਏਸ ਨਾਲੋਂ ਕਿਤੇ ਵਧੀਕ ਜ਼ਰੂਰੀ ਗੱਲ ਏਸ ਬੀੜ ਬਾਬਤ ਦਸਣ ਵਾਲੀ ਇਸ ਵਿਚ ਦਿੱਤਾ ਏਸਦੇ ਲਿਖੇ ਜਾਣ ਦਾ ਸੰਮਤ ਹੈ, ਜੋ ਇਸ ਤਰਾਂ ਪਰ ਹੈ:-ਸੰਮਤ ੧੬੪੬ ਕਤਕ ਸੁਦੀ 7 ਮੈਂ ਭਾਈ ਬਨੋਂਵਾਲੀ ਬੀੜ ਵਿਚਲਾ ਸੰਮਤ ਜਾਣਕੇ ਉਪਰ ਨਹੀਂ ਦਿੱਤਾ, ਉਸਨੂੰ ਇਸ ਠੀਕ ਵੀ ਹੈ Ignorance is biss, ਕੁਝ ਜਾਣਕੇ ਕੀਹ ਲੈਣਾ ਹੈ ? ਸਰਦਾਰ ਬਿਸ਼ਨ ਸਿੰਘ ਜੀ ਨੇ ਛੇ ਕੁ ਮਹੀਨੇ ਪਿਛੋਂ ਇਸ ਗ੍ਰੰਥ · ਨੂੰ ਵੇਖ ਕੇ ਇਸ ਦਿਤੇ ਸੰਮਤ ਦੀ ਪ੍ਰੋੜਤਾ ਕੀਤੀ । -੧੪੬ Digitized by Panjab Digital Library / www.panjabdigilib.org