ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/181

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਸੰਮਤ ੧੬੯੫ ਚੇਤ ਸੁਦੀ ੧੦ ਬੁਧਵਾਰ ਸ੍ਰੀ ਸਤਿਗੁਰੂ ਬਾਬਾ ਗੁਰਦਿਤਾ ਜੀ ਸਮਾਣੇ ਕੀਰਤਪੁਰਿ ।” “ਆਦਿ-ਬੀੜ' ਦੀ ਇਬਾਰਤ ਲੈ ਕੇ ਉਸ ਵਿਚ ਗੁਰਦਿਤਾ’ ਅਤੇ “ਕੀਰਤਪੁਰ’ ਨਾਮ ਵਧਾਏ ਹਨ | ਅਜਿਹੇ ਹੀ ਛੋਟੇ ਲਫ਼ਜ਼ੀ ਫ਼ਰਕ ਛੇਵੇਂ ਗੁਰੂ ਦੀ ਬਿਤ ਦੇ ਸਾਮਣੇ ਦੀ ਇਬਾਰਤ ਵਿਚ ਵੀ ਪਾਏ ਹਨ। ਇਕ ਤੀਜੀ ਫ਼ਹਿਰਿਸਤ ਵੀ ਦਿਤੀ ਹੈ ਜਿਸ ਵਿਚ 'ਉਪਰਲੀਆਂ ਦੋਹਾਂ ਫ਼ਹਿਰਿਸਤਾਂ ਨੂੰ ਮਿਲਾ ਕੇ ਇਸ ਨੂੰ ਬਣਾਇਆ ਹੈ, ਅਰਥਾਤ ਪਹਿਲੇ ਛੇ ਗੁਰੂਆਂ ਦੀਆਂ ਥਿਤਾਂ ਪਹਿਲੀ ਲਿਸਟ ਤੋਂ, ਅਤੇ ਬਾਬਾ ਗੁਰਦਿਤਾ, ਗੁਰੂ ਹਰਿ ਰਾਇ ਜੀ ਅਤੇ ਗੁਰੂ ਰਾਮਰਾਇ ਦੀਆਂ ਬਿਤਾਂ ਦੂਜੀ ਲਿਸਟ ਤੋਂ ਲਈਆਂ ਹਨ। ਇਹ ਪਤਾ ਵੀ ਕਿਸੇ ਹੋਰ ਬੀੜ ਵਿਚੋਂ, ਜੋ ਰਾਮ ਰਾਈਆਂ ਨੇ ਤਿਆਰ ਕੀਤਾ, ਲੈ ਕੇ ਏਥੇ ਜਿਲਦ ਬਨਦੇ ਸਮੇਂ ਲਗਾ ਦਿੱਤਾ ਹੈ । | ਇਹ ਤਿੰਨੇ ਲਿਸਟਾਂ ਵੀ ਬੀੜ ਦੀ ਪ੍ਰਮਾਣਤਾ ਦੀ ਪ੍ਰੋੜਤਾ ਕਰਦੀਆਂ ਹਨ। (੬) “ਮੁੰਦਾਵਣੀ’ ਤੋਂ ਪਿਛੇ ਉਪਰ ਦਸੀਆਂ ਤਿੰਨ ਲਿਸਟਾਂ ਤੋਂ ਇਲਾਵਾ, “ਰਾਗ ਮਾਲਾ’ ਅਤੇ ‘ਵਾਰ ਬਸੰਤ ਕੀ ਮਹਲਾ ੧` ਇਹ ਦੋ ਚੀਜ਼ਾਂ ਦਿਤੀਆਂ ਹਨ । ਗਲਤੀ ਨਾਲ ‘ਬਸੰਤ ਕੀ ਵਾਰ’ ਨੂੰ ਮਹਲੇ ਪਹਿਲੇ ਦੀ ਸਮਝਿਆ ਹੈ, ਜਿਵੇਂ ਹੋਰ ਸਲੋਕ “ਜਿਤ ਦਰ ਲਖ ਮੁਹਮਦਾ ਆਦਿ ਹੁੰਦੇ ਹਨ। ਏਸ ਗ਼ਲਤੀ ਕਰਕੇ ਕਈ ਬੀੜਾਂ ਵਿਚ ਇਹ ਪਿਛੋਂ ਵੀ ਗ੍ਰੰਥ ਸਾਹਿਬ ਦੇ ਅੰਦਰ ਰਾਗ ਬਸੰਤ ਹੇਠਾਂ ਦਰਜ ਨਹੀਂ ਕੀਤੀ ਗਈ । ਅਸਲ ਵਿਚ ਇਹ ਵਾਰ ਪੰਜਵੇਂ ਮਹਲੇ ਦੀ ਰਚਨਾ ਹੈ, ਅਤੇ ਆਦਿ-ਬੀੜ’ ਵਿਚ ਰਾਗ ਬਸੰਤ ਹੇਠਾਂ ਦਰਜ ਹੋਣ ਦੀ ਥਾਂ ਗ੍ਰੰਥ ਸਾਹਿਬ ਦੇ ਅੰਤ ਪਰ ਇਕ ਬਚ ਰਹੇ ਕੋਰੇ ਤੇ ਪਰ ਲਿਖੀ ਗਈ ਸੀ । ਬੂੜੇ ਸੰਧੂ ਵਾਲੇ ਆਦਿ-ਬੀੜ ਦੇ ਉਤਾਰੇ ਅਤੇ ਹੋਰ ਕਈ ਬੀੜਾਂ ਵਿਚ ਵੀ

-"

  • **

- - ੨੩ - am Digitized by Panjab Digital Library / www.panjabdigilib.org