ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/204

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗ਼ਦਰ ਵੇਲੇ ਏਸਨੂੰ ਪਟਨੇ ਤੋਂ ਲਟ ਵਿਚ ਲਿਆਏ ਸਨ | ਪਤਲੇ ਦੇਸੀ ਕਾਗਜ਼ ਦੇ ੩੨ - ੨੦ ਦੇ ਤਾਉ ਦੇ ਅਠ ਵਰਕੇ ਕਰ ਕੇ ੧੦ x੮ (ਲਿਖਿਆ ਹੋਇਆ ਭਾਗ ੮ ੫ll} ਦੇ ੭੬੮ ਪਤੇ ਕੁਲ ਹਨ, ਤਤਕਰਿਆਂ ਸਮੇਤ । ਤਤਕਰਿਆਂ ਲਈ ਚਾਲੀ ਪਉ ਰਖੇ ਸਨ, ਪਰ ਉਹ ੩੩ ਪੜਿਆਂ ਪੁਰ ਹੀ ਮੁੱਕ ਗਏ, ਬਾਕੀ ਕਰੇ ਪਏ ਹਨ । ਇੰਚ ਵਿਚ ਤਿੰਨ ਪਾਲਾਂ ਤੇ ਸਫ਼ੇ ਉੱਤੇ ੨੫ ਹਨ। ਲਿਖਾਈ ਬਰੀਕ ਤੇ ਸੋਹਣੀ ਹੈ। ਅਤੇ ਸਾਟੀ ਇਕ ਹਥ ਦੀ ਹੈ । ਤਤਕਰੇ ਵਿਚ ਸ਼ਬਦਾਂ ਦੇ ਮੁਕਾਬਲੇ ਪਰ ਪਤਿਆਂ ਦੇ ਅੰਕ ਸਭ ਥਾਈਂ ਨਹੀਂ ਦਿੱਤੇ। ‘ਜਪੁ’ ਬਬਤ ਇਉਂ ਲਿਖਿਆ ਹੈ:-‘ਜਪ ਗੁਰੂ ਰਾਮਦਾਸ ਜੀਉ ਕਿਆਂ ਦੋਸਤਾਂ ਕਾ ਨਕਲ ਬਾ, ਤਿਸ ਕਾ ਨਕਲ, ਨਕਲ ਕਾ ਨਕਲ, ਕਾ ਨਕਲ । ਮਤਲਬ ਹੋਇਆ ਕਿ ਇਹ ਬੀੜ, ਪਹਿਲੀ ਆਦਿ-ਬੀੜ ਤੋਂ ਭਾਈ ਬਨੋ ਦੀ ਬੀੜ ਦੀ ਰਾਹੀਂ ਛੇਵੇਂ ਥਾਂ ਨਕਲ ਸੀ । ਮੀਰਾ | ਬਾਣੀ ਦਾ ੧ ਸ਼ਬਦ ਅਤੇ ਸੁਰਦਾਸ ਦੇ ਦੋਵੇਂ ਸ਼ਬਦ ਦਿਤੇ ਹਨ । ਸੂਰਦਾਸ ਦੇ ਪਹਿਲੇ ਸ਼ਬਦ (ਛਾਡਿ ਮਨੁ ਹਰ ਬੇਮੁਖਨ ਕੋ ਸੰਗ) ਨੂੰ ਉਪਰਲੇ ਪਰਮਾਦ ਦੇ ਸ਼ਬਦ ਨਾਲ ਹੀ ਰਲਾਕੇ ਲਿਖਿਆ ਅਤੇ ਉਸਦੇ ਨਾਲ ਹੀ ਗਿਣਿਆ ਹੈ। ਸਰਵਾਸ ਦੇ ਦੂਜੇ ਸ਼ਬਦ ਦੇ ਉਪਰ ਇਹ ਸਿਰਨਾਵਾਂ ਦਿਤਾ ਹੈ : (੧ ੴ ਸਤਿਗੁਰ ਪ੍ਰਸਾਦਿ ॥ ਸਾਰੰਗ ਮ: ੫ ਸੂਰਦਾਸ ।” “ਮਹਲਾ ਪ’ ਦੇ ਲਫਜ਼ ਭੁਲ ਨਾਲ ਨਕਲ ਹੁੰਦੇ ਚਲੇ ਆਏ ਹਨ। ਸ਼ਬਦ ਸੂਰਦਾਸ ਦਾ ਹੀ ਹੈ, ਬੋਲੀ ਤੇ ਮੁਹਾਵਰਾ ਉਸਦਾ ਹੈ, ਛਾਪ ਵੀ ਸੂਰਦਾਸ ਦੀ ਹੈ । ਬੀੜ ਲਿਖਨ ਦਾ ਸੰਮਤ ਦੇਦਿਆਂ ਇਹ ਲਫ਼ਜ਼ 'ਨਹੀਂ ਦੁਹਰਾਏ: “ਪੋਥੀ ਲਿਖੇ ਪਹੁਚੇ। ਲਿਖਾਰੀ ਇਹਨਾਂ ਦਾ ਮਤਲਬ ਚੰਗੀ ਤਰ੍ਹਾਂ ਸਮਝਦਾ ਸੀ । - ੧੯੬ - Digitized by Panjab Digital Library / www.panjabdigilib.org