ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/257

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧੬ ਕਰਤਾਰਪੁਰ ਵਾਲੀ ਬੀੜ Tr

  • *
  • * *

' **********

  • : ਉ

an"

ਆਦਿ ਬੀੜ ਦਾ ਜ਼ਿਕਰ ਕਰਦੇ ਅਸੀਂ ਉਪਰ ਦਸੇ ਆਏ ਹਾਂ ਕਿ ਕਿਸ ਤਰਾਂ ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਜਲ ਪ੍ਰਵਾਹ ਕਰ ਦਿੱਤਾ, ਪਰ ਧੀਰਮਲੀਆਂ ਤੋਂ ਕਦ ਹੋ ਸਕਦਾ ਸੀ ਕਿ ਚੁਪ ਕੀਤੇ ਬੈਠੇ ਰਹਿੰਦੇ : “ਦੁਰਲਭ ਉਤਮ ਗ੍ਰੰਥ ਪਦਾਰਥ । ਜੇਕਰ ਲਹੈਂ ਭਏ ਸਭ ਸਵਾਰਥ । ਮੋਹਿ ਬੰਸ ਮਹਿ ਰਹੈ ਬਈ । ਚਢਹਿ ਅਕੋਰਨ ਕੇ ਸਮੁਦਾਈ । ਤਿਸੀ ਸੰਗ ਸੋ ਗੁਰਤਾ ਗੱਦੀ । ਬਹਿ ਆਬਾਦੀ ਝੂਰਹਿ ਬਾਦੀ ’’ ੨੩ ॥ ਜਦ ਸਮਾਂ ਪਾਕੇ ਅਸਲੀ ਵਾਕਿਆਤ ਭੁਲ ਭੁਲਾ ਗਏ, ਉਹਨਾਂ ਨੇ ਇਕ ਕਹਾਣੀ ਘੜੀ, ਜਿਸ ਵਿਚ ਦਸਿਆ ਕਿ ਕਿਸ ਤਰਾਂ ਗ੍ਰੰਥ ਸਾਹਿਬ ਦਰਿਆ ਬਿਆਸਾ ਵਿਚ ਭਿਜਨ ਗਲਨ ਤੋਂ ਬਚਿਆ ਰਿਹਾ, ਅਤੇ ਚੌਧਵੇ ਦਿਨ ਧੀਰਮਲ ਜਾਕੇ ਕਢ ਲਿਆਇਆ। ਸੂਰਜ ਪ੍ਰਕਾਸ਼ ਵਿਚ ਉਪਰਲੇ ਲਫਜ਼ ਧੀਰਮਲ ਦੇ ਮੂੰਹ ਵਿਚ ਰਖੇ ਹਨ। ਉਸੇ ਇਤਿਹਾਸ ਦੀ ਪੁਸਤਕ ਵਿਚੋਂ ਇਹ ਕਹਾਣੀ ਸੰਖੇਪ ਕਰਕੇ ਹੇਠਾਂ ਦਿਤੀ ਜਾਂਦੀ ਹੈ । ਲਿਖਿਆ ਹੈ, ਇਕ ਆਦਮੀ ਕਰਤਾਰ ਪੁਰ ਜਾ ਰਿਹਾ ਸੀ, ਉਸਦੇ ਹਥ ਧੀਰਮਲ ਨੂੰ ਗੁਰੂ ਸਾਹਿਬ ਨੇ ਸੁਨੇਹਾ ਭੇਜਿਆ ਕਿ ਦਰਿਆ ਵਿਚ ਅਸੀਂ ਗ੍ਰੰਥ ਸਾਹਿਬ ਰਖ ਚਲੇ ਹਾਂ, ਤੁਸੀਂ ਆਕੇ ਕਢ ਲਿਜਾਉ । ਇਮ ਸਮਝਾਏ ਗੁਰੂ ਗਤਿ ਦਾਨੀ । ਹਤੋਂ ਗੰਭੀਰ ਬੇਗ ਜਿਹ ਪਾਨੀ ॥ ੩੪ ॥ ਮੰਜੀ ਕੇ ਸਮੇਤ ਜਲ ਮਾਹਿ । ਕਹਿ ਕਰ ਭਲੇ ਰਖਾਯਹੁ ਤਾਹਿ 11 ਭਲੇ ਸੰਭਾਲੋ ਤੋ ! ਦਰਆਇ ।

- -੨੪ - Digitized by Panjab Digital Library / www.panjabdigilib.org