________________
੩੩-ਗੁਰਦਵਾਰਾ ਨਾਨਕਸ਼ਾਹੀ ਮਕੰਡ ਅਜਧਿਆਂ ਏਸ ਗੁਰਦਵਾਰੇ ਵਿਚ ਤਿੰਨ ਲਿਖਤ ਦੀਆਂ ਬੀੜਾਂ ਹਨ, ਇਕ ੧੮੩੮ ਦੀ; ਦੂਜੀ ੧੮੪੩ ਦੀ, ਅਤੇ ਇਕ ਤੀਜੀ ਜਿਸ ਪੁਰ ਕੋਈ ਸੰਮਤ ਨਹੀਂ ਦਿੱਤਾ। ਤਿਨੋਂ ਗੁੰਬ ਸਾਹਿਬ ਇਕੋ ਹੀ ਨਮੂਨੇ ਦੇ ਹਨ ਲਿਖਾਰੀਆਂ ਦੀਆਂ ਗਲਤੀਆਂ ਹਾਸੋਹੀਨੀਆਂ ਹਨ । ਨਾਵੇਂ ਮਹਲ ਦੀ ਬਾਣੀ ਪਿਛੋਂ ਚੜਾਨ ਲਈ, ਅਤੇ ਉਤਾਰਾ ਕਰਨ ਦਾ ਸੰਮਤ ਦੇਣ ਲਈ ਕੁਝ ਬੋੜੀ ਨਵੀਂ ਗਲ ਕਰਨੀ ਪੈਂਦੀ ਸੀ, ਉਹ ਭੀ ਏਹਨਾਂ ਤੋਂ ਹੋ ਨਹੀਂ ਆਈ। ਇਸ ਗੁਰਦਵਾਰੇ ਦੀ ਮੁਖ ਬੀੜ ਵਡੇ ਅਕਾਰ ਦੀ, ਸੁਨਹਿਰੇ ਹਾਸ਼ੀਏ ਵਾਲੀ, ਬੜੇ ਵਧੀਆ ਕਾਗਜ਼ ਪੁਰ ਲਿਖੀ ਹੈ । ਏਸ ਦੇ ਤਤਕਰੇ ਦਾ ਮੁਢ ਇਉਂ ਕੀਤਾ ਹੈ : “ਸੂਚੀ ਪੜ ਪੋਥੀ ਤਤਕਰਾ ਰਾਗਾਂ । ਚਲਿਤ ਜੋਤੀਜੋਤ ਸਮਾਵਣ । ਸੰਮਤ ੧੮੩੮ ਪੁਲ ਵਦੀ ੩ ਗੁਦਰੀ ਪੋਥੀ ਲਿਖਿ ਪਹੂਚੇ ॥ “ਪੋਥੀ ਲਿਖੇ ਪਹੁਚੇ’ ਨੂੰ ਇਹਨਾਂ ਲਿਖਾਰੀਆਂ ਨੇ ਇਕ ਜਾਦੂ ਦਾ ਮੰਤਰ . ਸਮਝ ਰਖਾਅ ਸੀ, ਜਿਸ ਕਰਕੇ ਇਸ ਨੂੰ ਦੁਹਰਾਉਣਾ ਜ਼ਰੂਰੀ ਸੀ, ਭਾਵੇਂ ਇਹਨਾਂ ਲਫ਼ਜ਼ਾਂ ਦੇ ਅਸਲੀ ਮਤਲਬ ਤੋਂ ਉਹ ਅਤੇ ਹੋਰ ਆਮ ਸਿਖ ਭੀ ਅਨਜਾਣ ਸਨ ਤੇ ਹਨ। “ਸ ਵਦੀ ੩ ਗੁਦਰੀ’ ਦੀ ਵੀ ਚੰਗੀ ਕਹੀ ਹੈ । ਵਿਚਾਰੇ ਲਿਖਾਰੀ ਨੇ ਪੜਿਆ ਹੋਇਆ ਸੀ, ਇਕ ਪਹਰ ਤਿੰਨ ਘੜੀਆਂ ਰਾਤ ਗੁਦੇ ' ਫਲਾਣੇ ਗੁਰੂ ਜੀ ਸਮਾਏ ॥ ਤਤਕਰੇ ਵਿਚ ਇਹ ਭੀ ‘ਪ੍ਰਤੀਕ ਦਿਤੀ ਹੈ :-“ਨੀਸ਼ਾਣ ਗੁਰੂ ਕੇ ਦਸਤਖਤ,’ ਪਰ ਅੰਦਰ ਬੀੜ ਵਿਚ ਕੋਈ ਨੀਸ਼ਾਣ’ ਨਹੀਂ ਅਤੇ ਨਾ ਸੰਮਤ - ੩੧੪ Digitized by Panjab Digital Library, www.panjabdigilib.org