ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/442

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਮੀਮਾਂ ਤੀਸਰਾ ਦੂਜੇ ਗੁਰੂ ਦੀ ਬਾਣੀ ਬਹੁਤ ਥੋੜਿਆਂ ਨੂੰ ਇਹ ਗਲ ਪਤਾ ਹੈ ਕਿ ਦੂਜੀ ਪਾਤਸ਼ਾਹੀ ਨੇ ਵੀ ਕੋਈ ਬਾਣੀ ਰਚੀ ਸੀ । ਬਾਲੇਵਾਲੀ ਜਨਮ ਸਾਖੀ ਪੜਕੇ ਜੋ ਤਸਵੀਰ ਗੁਰੂ ਅੰਗਦ ਦੀ ਮਨ ਤੇ ਉਕਰੀ ਜਾਂਦੀ ਹੈ, ਉਹ ਬਹੁਤ ਸੰਦ ਨਹੀਂ ! ਡਾਕਟਰ ਗ੍ਰੰਪ ਨੇ ਤਾਂ ਇਥੋਂ ਤਕ ਲਿਖ ਦਿੱਤਾ ਕਿ ਆਪ ਅਨਪੜ੍ਹ ਸਨ । ਇਹ ਤਾਂ ਸੱਚ ਹੈ ਕਿ ਉਹਨਾਂ ਨੇ ਬਹੁਤ ਰਚਨਾ ਨਹੀਂ ਕੀਤੀ, ਪਰ ਤਾਂ ਭੀ ਕੋਈ ੧੧੩ ਸ਼ਲੋਕ ਓਹਨਾਂ ਦੇ ਨਾਮ ਪੁਰ ਗ੍ਰੰਥ ਸਾਹਿਬ ਵਿਚ ਦਿੱਤੇ ਹਨ, ਅਤੇ ਇਹ ਸ਼ਲੋਕ ਗ੍ਰੰਥ ਸਹਬ ਵਿਚ ਦਰਜ ਹੋਈ ਬਾਣੀ ਦੇ ਬਹੁਤੇ ਹਿੱਸੇ ਤੋਂ ਕਿਸੇ ਤਰ੍ਹਾਂ ਭੀ ਦੂਜੇ ਦਰਜੇ ਪੂਰ ਨਹੀਂ ਰਖੇ ਜਾ ਸਕਦੇ, ਸਗੋਂ, ਜੇ ਓਹਨਾਂ ਦਾ ਨਾਮ ਨਾ ਦਿੱਤਾ ਹੁੰਦਾ, ਤਦ ਅਸੀਂ ਏਸ ਰਚਨਾ ਨੂੰ ਦੂਜੇ ਭਾਗਾਂ ਤੋਂ ਵੱਖ ਨਾਂ ਕਰ ਸਕਦੇ । ਜਦ ਹਜ਼ਰਤ ਮੁਹੰਮਦ ਸਾਹਿਬ ਤੋਂ ਲੋਕਾਂ ਨੇ ਮੁਅਜ਼ਜ਼ੇ ਦੀ ਮੰਗ ਕੀਤੀ, ' ਤਦ ਓਹਨਾਂ ਨੇ ਉਤ ਦਿੱਤਾ ਕਿ ਕੁਰਾਨ ਹੀ ਮੇਰਾ ਮੁਅਜ਼ਜ਼ਾ ਹੈ, ਅਤੇ ਮੇਰੀ ਰਲਤ ਦੀ ਸਨਦ । ਏਸ ਉਤ ਦੇ ਅਖਰੀ ਅਰਥਾਂ ਵਿਚ ਤਾਂ ਨਹੀਂ ਪਰ ਏਸਦੇ ਮਨਸ਼ਾ ਨੂੰ ਲੈਕੇ ਅਸੀਂ ਕਹਿ ਸਕਦੇ ਹਾਂ ਕਿ ਦੂਜੇ ਗੁਰੂ ਦੀ ਬਾਣੀ ਦੇ ਅੰਦਰ ਹੀ ਉਸ ਦੇ ਠੀਕ ਠੀਕ ਗੁਰੂ ਅੰਗਦ ਹੋਣ ਦੀ ਸਨਦ ਮਿਲ ਜਾਂਦੀ -੪੨੮ --- - Digitized by Panjab Digital Library_| www.panjabdigilib.org