ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/479

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮ ਸ਼ਖੀ। ਇਕ ਹੋਰ ਪਦ ਵਿਚ ਚਲਾਣੇ ਦਾ ਸੰਮਤ “ਪੰਦਰਹ ਸੌ ਤਰ’ ਦਿੱਤਾ ਹੈ । ਜੇ ਏਸ ਨੂੰ ਠੀਕ ਮੰਨੀਏ ਤਦ ਉਮਰ ੧੧੯ ਵਰੇ ਦੀ ਬਨਦੀ ਹੈ, ਅਤੇ ਮਲੂਕਦਾਸ ਵਾਲੀ ਪੁਸਤਕ ਕਬੀਰ ਦੇ ਮਰਨ ਤੋਂ ਚੌਦਾਂ ਵਰੇ ਪਹਿਲੇ ਲਿਖੀ ਗਈ ਨਿਕਲਦੀ ਹੈ । ਇਹ ਦੋਵੇਂ ਗਲਾਂ ਨਹੀਂ । | ਗਰੰਥ ਸਾਹਿਬ ਅਤੇ ਦੋਹਾਂ ਹਸਤ-ਲਿਖਤ ਪੁਸਤਕਾਂ ਨੂੰ ਮਿਲਾਨ ਪਰ ਜੋ ਦੋਹੇ ਅਤੇ ਪਦੇ ਦੋਹਾਂ ਪੁਸਤਕਾਂ ਵਿਚ ਗਰੰਥ ਸਾਹਿਬ ਵਿਚ ਕਬੀਰ ਦੀ ਦਿੱਤੀ ਬਾਣੀ ਨਾਲ ਮਿਲਦੇ ਜੁਲਦੇ ਮਿਲੇ ਹਨ, ਉਹ ਹੇਠਾਂ , ਦਿਤੇ ਜਾਂਦੇ ਹਨ । ਆਪ ਦੇਖੋਗੇ ਕਿ ਵਾਧੂ ਸਿਆਰੀ ਅਤੇ ਔਂਕੜ ਏਥੇ, ਭੀ ਵਰਤੇ ਹਨ । ਗਰੰਥ ਸਾਹਿਬ ਵਿਚ ਇਹ ਕੋਈ ਨਵੀਂ ਗੱਲ ਨਹੀਂ ਸੀ । ਇਹ ਦੋਹੇ ਤੇ ਪਦੇ ਉਹ ਹਨ ਜੋ ਪੰਡਿਤ ਸ਼ਯਾਮ ਸੁੰਦਰ ਦਾਸ ਜੀ ਦੇ ਇਕ ਸ਼ਿਸ਼ਯ ਪੰਡਿਤ ਅਯੁਧਿਆ ਨਾਥ ਸ਼ਰਮਾ ਐਮ, ਏ. ਨੇ ਗਰੰਥ ਸਾਹਿਬ ਵਿਚੋਂ ਕਬੀਰ ਦੀ ਬਾਣੀ ਪੜਕੇ ਚੁਣੇ ਹਨ । ਮੈਨੂੰ “ਕਬੀਰ ਗਰੰਥਾਵਲੀ ਵਿਚ ਕਬੀਰ ਜੀ ਦੀ ਬਾਣੀ ਪੜਕੇ ਹੋਰ ੩੯ ਦੋਹੇ (ਬਲੋਕ) ਅਤੇ ੨੨ ਪਦ (ਸ਼ਬਦ) ਅਜਿਹੇ ਮਿਲੇ ਹਨ ਜੋ ਗਰੰਥ ਸਾਹਿਬ ਅਤੇ ਕਬੀਰ ਜੀ ਦੀਆਂ ਦੋਹਾਂ ਪੁਰਾਣੀਆਂ ਪੁਸਤਕਾਂ ਵਿਚ ਹਨ। ਏਹਨਾਂ ੩੯ ਦੋਹਿਆਂ ਵਿਚ ਪੰਜ ਅਜਿਹੇ ਹਨ ਜੋ ਗਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਤੇ ਨਾਮ ਪੁਰ ਦਿਤੇ ਹਨ, ਅਰਥਾਤ ੧.੨, ੪੨-੧ (ਦੂਜੀ ਪੁਸਤਕ ਵਿਚ), ੩੫-੬, ੪੫-੯ ਅਤੇ ੪੫-੧੩॥ ਇਸੇ ਤਰਾਂ ਇਕ ਦੋਹਾ ਫ਼ਰੀਦ ਦੇ ਨਾਮ ਪੁਰ ਗਰੰਥ ਸਾਹਿਬ ਵਿਚ ਦਿੱਤਾ ਹੈ (੩-੪੧) । ਹੋਰ ਬਾਈ ਪਦ ਜੋ ਸਾਂਝੇ ਹਨ, ਉਹਨਾਂ ਵਿਚੋਂ ਤਿੰਨ ਅਜਿਹੇ ਹਨ ਜਿਨ੍ਹਾਂ ਦਾ ਮੇਲ ਗਰੰਥ ਸਾਹਿਬ ਵਿਚ ਦਿੱਤੀ ਗੁਰਬਾਣੀ ਨਾਲ ਹੁੰਦਾ ਹੈ । ਨੰਬਰ ੫੧, ੭੨, ੯੮ ਅਤੇ ਇਕ ਦਾ ਮੇਲ ਜਨਮ -੪੬੫ Digitized by Panjab Digital Library / www.panjabdigilib.org]