ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਈ, ਤੇ ਸਰਧਾਲੂ ਸਿਖਾਂ ਲਈ ਇਹ ਸਭ ਵੰਡ ਵਖੇਪ ਤੇ ਤਰਤੀਬਾਂ ਨਿਰਾਰਥਕ ਸਨ । ਭਗਤ ਦੀ ਵਾਕ ਰਚਨਾ, ਉਹਨਾਂ ਦੇ ਮਨੋਭਾਵਾਂ ਦੇ ਉਤੇਜਨ ਜਾਂ ਦਿਲੀ ਜਜ਼ਬਾਤ ਤੇ ਵਲਵਲਿਆਂ ਦੇ ਭੜਕਨ ਤੋਂ ਨਿਕਲੀ ਹੁੰਦੀ ਹੈ । ਬਾਣੀ ਰਚਕੇ ਅਤੇ ਉਸਨੂੰ ਗਾਕੇ ਉਹਨਾਂ ਨੂੰ ਚਿੱਤ-ਸੁਖ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਆਪਣੇ ਅੰਦਰ ਇਕ ਠੰਡ ਜਿਹੀ ਪੈਂਦੀ ਪ੍ਰਤੀਤ ਹੁੰਦੀ -: ਹੈ। ਉਹਨਾਂ ਨੂੰ ਦਿਮਾਗੀ ਕਸਰਤ ਅਤੇ ਕਿਸੇ ਡੂੰਘੀ ਵਿਚਾਰ ਕਰਨ ਦੀ ਲੋੜ ਨਹੀਂ ਭਾਸਦੀ ਇਹ ਗੱਲਾਂ ਚਿੱਤ-ਕਸ਼ਭ ਪੈਦਾ ਕਰਦੀਆਂ ਹਨ, ਉਹਨਾਂ ਦੇ ਮਨ ਦੀ ਬਨੀ ਵਧਾਂਦੀਆਂ ਹਨ, ਜਿਸ ਤੋਂ ਉਹ ਬਰਨਾ ਚਾਹੁੰਦੇ ਹਨ । ਉਹਨਾਂ ਨੇ ਗੁਰੂ ਤੋਂ ਸੁਣ ਸੁਣਾਕੇ ਜਾਂ ਕੋਈ ਗ੍ਰੰਥ ਪੋਥੀ ਵਾਚਕੇ, ਕੁਝ ਥੋੜੇ ਜਿਹੇ ਆਪਣੇ ਨਿਸਚੇ ਬਣਾ ਲਏ ਹੁੰਦੇ ਹਨ, ਅਤੇ ਉਹਨਾਂ ਨੂੰ ਹੀ ਸੱਚ ਮੰਨਕੇ ਉਹਨਾਂ ਪੁਰ ਭਰੋਸਾ ਕਰ ਲੈਂਦੇ ਹਨ। ਉਹਨਾਂ ਨੂੰ ਆਪਣੇ ਨਿਸ਼ਚਿਆਂ ਦੀ ਸਚਾਈ ਦੇ ਪਰਖਨ, ਅਤੇ ਇਹਨਾਂ ਬਾਬਤ ਸਵਾਲ ਉਠਾਕੇ ਉਸਦੇ ਜਵਾਬ ਢੰਡਨ ਦੀ ਕੋਈ ਲੋੜ ਨਹੀਂ ਦਿਸਦੀ। ਗੁਰੂ ਦਾ ਕਿਹਾ ਉਹਨਾਂ ਲਈ ਬਸ ਕਾਫ਼ੀ ਹੁੰਦਾ ਹੈ, ਇਹੋ ਗੁਰਮੁਖਤਾਈ ਹੈ, ਅਤੇ ਭਰਮ ਖੜੇ ਕਰਨੇ ਅਤੇ ਉਹਨਾਂ ਦੀ ਨਿਵਿਰਤੀ ਲਈ ਜਵਾਬ ਲਭਨੇ ਮਨਮੁਖਤਾਈ । ਵੱਡੀ ਗਲ ਤਾਂ ਉਹਨਾਂ ਚੰਦ ਨਿਸਚਿਆਂ ਪੁਰ ਆਪਨੇ ਜੀਵਨ ਨੂੰ ਢਾਲਨ ਦੀ ਹੁੰਦੀ ਹੈ । ਜੋ ਦਿਮਾਗ ਉਤੇ ਜ਼ੋਰ ਨਾ ਪਾ ਕੇ ਉਹਨਾਂ ਦੀ ਰਚਨਾ ਵਿਚ ਪ੍ਰੇਰਨਾ ਦਿਲ ਦੇ ਭਾਵਾਂ ਨੂੰ ਹੁੰਦੀ ਹੈ । ਇਹੋ ਵਿਚਾਰ ਗੁਰੂ ਅਰਜਨ ਦੇਵ ਦੇ ਹੋ ਸਕਦੇ ਸਨ । (ਉ) ਮਨੋਭਾਵਾਂ ਨੂੰ ਪ੍ਰੇਰਣਾ ਕਵਿਤਾ ਤੇ ਰਾਗ ਤੋਂ ਹੁੰਦੀ ਹੈ, ਏਸੇ ਕਰਕੇ ਭਗਤਾਂ ਦੀ ਰਚਨਾਂ ਕਵਿਤਾ ਵਿਚ, ਗਾਉਣ ਲਈ ਕੀਤੀ ਜਾਂਦੀ ਹੈ । ਜਦ ਤੁਸੀਂ ਦਾਦੂ ਦਯਾਲ, ਸੂਰਦਾਸ, ਮੀਰਾਂਬਾਈ ਆਦਿ ਦੀਆਂ ਰਚੀਆਂ ਪੁਸਤਕਾਂ ਨੂੰ ਲੈਕੇ ਵਖੋਗੇ, ਤਾਂ ਹਰ ‘ਸ਼ਬਦ’ ਦੇ ਉਪਰ “ਰਾਗ’ ਦਾ ਨਾਮ ਲਿਖਿਆ ਵੇਖੋਗੇ, ਜਿਸ ਵਿਚ ਕਿ ਰਚਨਾ ਕਰਨ ਵਾਲਾ ਉਸਨੂੰ ਗਾਇਆ ਕਰਦਾ ਸੀ, ਜਾਂ ਜਿਸ ਵਿਚ ਉਹ ਸ਼ਬਦ ਚੰਗੀ ਤਰਾਂ ਗਾਇਆ - ੫੨ - Digitized by Panjab Digital Library / www.panjabdigilib.org