ਸਮੱਗਰੀ 'ਤੇ ਜਾਓ

ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

1, 7 -

- - -- ੧ ੴ ਸਤਿਗੁਰ ਪ੍ਰਸਾਦਿ ॥ ਮੁੰਦਾਵਣੀ ਮਹਲਾ ੫ ॥ ਇਹ ਸਿਰਨਾਵਾਂ ਦੇਕੇ ਮੁੰਦਾਵਣੀ ਵਾਲਾ ਅਸਲੀ ਸਲੋਕ “ਬਾਲ ਵਿਚ ਤਿੰਨ ਵਸਤੂ ਪਈਓ... ਸਭੁ ਨਾਨਕ ਬ੍ਰਹਮ ਪਸਾਰੋ॥” ਦਿਤਾ ਹੈ । ਅਤੇ ਇਹ ਸਾਰੇ ਸਲੋਕ ਵਾਰਾਂ ਤੋਂ ਵਧੀਕ’ ਵਿਚਾਲੇ, ਭੱਟਾਂ ਦੇ ਸਵੱਯਾਂ ਤੋਂ ਪਹਿਲੇ ਆਏ ਹਨ । ਮੁੰਦਾਵਣੀ ਛੇਕੜ ਪੂਰ ਨਹੀਂ ਜਿਸ ਤਰਾਂ ਕਿ ਛਾਪੇ ਦੇ ਗ੍ਰੰਥਾਂ ਵਿਚ ਹੈ । ਕਿਸੇ ਕਿਸੇ ਬੀੜ ਵਿਚ ਸਲੋਕ ਕਬੀਰ ਤੇ ਫ਼ਰੀਦ , ਭ ਤੋਂ ਪਿਛੇ ਹਨ ਅਤੇ ਕਿਸੇ ਵਿਚ ਭੱਟਾਂ ਦੇ ਸਵੱਯੇ । III ਗੁੰਬ ਸਾਹਿਬ ਵਿਚੋਂ ਹੀ ਕੁਝ ਸ਼ਬਦਾਂ ਨੂੰ ਵਖਰੇ ਕਢਕੇ ਸਵੇਰੇ, ਸੰਧਿਆਂ ਤੇ ਰਾਤੀ ਸੌਣ ਤੋਂ ਪਹਿਲੇ ਪੜਨ ਦੀਆਂ ਬਾਣੀਆਂ ਅਰਥਾਤ ਨਿਤਨੇਮ ਦੀਆਂ ਬਾਣੀਆਂ ਇਕੱਠੀਆਂ ਕੀਤੀਆਂ ਹਨ । ‘ਜਪੁ’ ਦੀ ਰਚਨਾ ਨਵੀਂ ਹੈ ਜੋ ਗੁਰੂ ਨਾਨਕ ਦੇਵ ਨੇ ਉਦਾਸੀਂ’ ਦੇ ਪਿਛੋਂ ਜਦ ਕਰਤਾਰਪੁਰ ਵਿਚ ਆ ਵਸੇ, ਜਪਨ ਦੀ ਖ਼ਾਤਰ ਕੀਤੀ ਸੀ । ਇਹ ਰਚਨਾ ਵਾਰ ਦੀ ਸ਼ਕਲ ਵਿਚ ਪਉੜੀਆਂ ਵਾਲੀ ਸੀ । ਪਿਛੋਂ ਦੂਸਰੇ ਗੁਰੂ ਨੇ ਆਪਣੇ ਰਚੇ ਸਲੋਕ “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ’ ਵਾਲੇ ਇਸ ਦੇ ਅਖ਼ਰ ਤੇ ਵਧਾਏ, ਅਤੇ ਇਸ ਤਰਾਂ ਵਾਰਾਂ ਨਾਲ ਸਲੋਕ ਰਲਾ ਕੇ ਲਿਖਣ ਦਾ ਖ਼ਿਆਲ ਪੰਚਮ ਪਾਤਸ਼ਾਹੀ ਲਈ ਖੜਾ ਕੀਤਾ । “ਸਪੁ’ ਦਾ ਪਹਿਲਾ ਸਲੋਕ । ਆਦਿ ਸਚਿ ਜੁਗਾਦਿ ਸਚੁ ॥ ਹੈਭੀ ਸਚਿ ਨਾਨਕ ਹੋਸੀ ਭੀ ਸਚੁ ॥ ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਹੈ । ਇਹ ਸੁਖਮਨੀ " 4 - u Digitized by Panjab Digital Library / www.panjabdigilib.orgil