ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਬਾ ਬੁਢਾ ਜੀ ਨੂੰ ਕਿਹਾ ਕਿ ਤੁਸੀਂ ‘ਮੰਜੀ ਸਾਹਿਬ’ ਤੇ ਰ ਇਹ ‘ਮੰਜੀ ਸਾਹਿਬ’ ਹੀ ਉਹਨੀਂ ਦਿਨੀਂ ਗੁਰਦਵਾਰਾ ਜਾਂ ਧਰਮਸਾਲ ਦਾ ਕੰਮ ਦੇਂਦੀ ਸੀ । ਹੋਰ ਹੁਕਮ ਦਿੱਤਾ ਕਿ ਸਾਨੂੰ ਮਿਲਨ ਲਈ ਕੋਈ ਰਾਮ ਸਰ’ ਨਾ ਆਵੇ, ਅਸੀਂ ਆਪ ਹੀ ਮੰਜੀ ਸਾਹਿਬ’ ਆਇਆ ਕਰਾਂਗੇ । ਸੋ ਜਿਨਾਂ ਚਿਰ ਆਪ ਜੀ ਰਾਮਸਰ ਰਹੇ, ਤੀਜੇ ਪਹਿਰ ਮੰਜੀ ਸਾਹਿਬ ਆਉਂਦੇ, ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਪਹਿਰ ਦਿਨ ਰਹਿੰਦੇ ਮੁੜ ਡੇਰੇ ਚਲੇ ਜਾਂਦੇ। | ਜਦ ਸਾਰੀ ਤਿਆਰੀ ਹੋ ਗਈ ਤਦ ਗੁਰੂ ਜੀ ਸ਼ੁਭ ਦਿਨ ਦੇਖ ਪੋਥੀਆਂ ਨੂੰ ਪਾਲਕੀ ਵਿਚ ਰਖਕੇ ਖੂਬ ਧੂਮ ਧਾਮ ਨਾਲ ਉਥੇ ਲੈ ਚਲੇ :ਪੁਨ ਖ਼ਾਸ* ਚੌਫੇਰ, ਸੁਚਾਰੋ ਲਗੇਸ, ਗੁਰੂ, ਗੁਰਪੁੜੇ । ਭਾਈ। ਧਨ ਸੰਖਨ ਕੀ ਸੁ ਅਪਾਰ ਭਈ, ਮਿਲ ਦੇਵ-ਬਧੁ ਸਭ . ਦੇਖਨ ਆਈ। ਅਗਲੀ ਸਵੇਰ ਕੰਮ ਆਰੰਭ ਹੋਇਆ । ਤਬ ਸ੍ਰੀ ਗੁਰੂ ਮੁਖੋਂ ਉਚਾਰੇ। ਸੁਨ ਭਾਈ ਗੁਰਦਾਸ ਪਿਆਰੇ। ਰਚੋਂ ਬੀੜ ਗੁਰੂ ਗ੍ਰੰਥ ਅਪਾਰਾ । ਗੁਰਮੁਖੀ ਅੱਖਰਨਿ ਮੈਂ ਸੁਖ ਧਾਰਾ ॥ | ਇਹ ਸੁਣਕੇ ਭਾਈ ਜੀ ਨੇ ਤਾਤਕਾਲ ਪਤੇ ਰਚ ਲੀਨੇ ॥ ਏਕ ਤਾਵ ਕੇ ਚਾਰ ਸੁ ਕੀਨੇ ॥ ਅਤੇ ਮਿਸਤਰ ਨਾਲ, ਲੀਕਾਂ ਪਾਕੇ ਪਹਿਲੀ ਜੁਜ਼ ਗੁਰੂ ਸਾਹਿਬ ਅਗੇ ਰਖੀ, ਜਿਸਦੇ ਪਹਿਲੇ ਸਫੇ ਪਰ ਉਹਨਾਂ ਨੇ ਆਪਣੇ ਕਰ ਕੰਵਲ ਨਾਲ ਮੁਲ ਮੰਤ੍ਰ ਲਿਖ ਦਿੱਤਾ, ਜਿਸ ਵਲ ਭਾਈ ਸਾਹਿਬ ਨੇ ਤਤਕਰਾ ਬਣਾਂਦੇ

  • ਖ਼ਾਸ, ਖ਼ਾਸਾ = ਪਾਲਕੀ ।

Digitized by Panjab Digital Library / www.panjabdigilib.org