ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

er. = = " ਸਮੇਂ ‘ਜਪੁ ਨੀਸ਼ਾਣ* ਲਿਖਕੇ ਸੰਕੇਤ ਕੀਤਾ ਹੈ । ‘ਜਪੁ’ ਸ੍ਰੀ ਗੁਰੂ ਰਾਮਦਾਸ ਜੀ ਦੇ ਹਥਾਂ ਦਾ ਲਿਖਿਆ ਮੌਜੂਦ ਸੀ, ਸੋ ਉਸ ਤੋਂ ਨਕਲ ਕੀਤਾ । “ਸੋਦਰ’ ਰਹਿਰਾਸ ਦੇ ਪਹਿਲੇ ਪੰਜ ਸ਼ਬਦ ਵੀ ਕਿਸੇ ਪੁਰਾਣੇ ਗੁਟਕੇ ਤੋਂ ਨਕਲ ਕੀਤੇ, ਜਿਸ ਵਿਚ ਹਾਲੀ “” ਪਰਖ’ ਵਾਲੇ ਚਾਰ ਸ਼ਬਦ ਨਹੀਂ ਸਨ ਲਿਖੇ ਗਏ । “ਕੀਰਤਨ ਸੋਹਲਾ’ ਜਿਸ ਵਿਚ ਚੌਥੇ ਅਤੇ ਪੰਜਵੇਂ ਗੁਰੂ ਦੇ ਸ਼ਬਦ ਭੀ ਹਨ, ਉਹ ਪੰਜਵੇਂ ਗੁਰੂ ਦੇ ਲਿਖੇ ਪੜਿਆਂ ਤੋਂ ਨਕਲ ਕੀਤੇ ਹੋਣਗੇ । ਏਸੇ ਤਰਾਂ ਹੋਰ ਬਾਣੀਆਂ ਜਿਉਂ ਜਿਉਂ ਗੁਰੂ ਸਾਹਿਬ ਦਰੁਸਤ ਕਰਕੇ ਭਾਈ ਜੀ ਨੂੰ ਦੇ ਗਏ, ਭਾਈ ਜੀ ਲਿਖਦੇ ਗਏ । ਰੋਜ਼ ਦਾ ਨੇਮ ਇਹ ਸੀ ਕਿ ਇਸ਼ਨਾਨ ਪਾਣੀ ਤੋਂ ਵਿਹਲੇ ਹੋਕੇ ਚਾਨਣ ਹੁੰਦਿਆਂ ਹੀ ਕਨਾਤ ਦੇ ਅੰਦਰ ਮਿਹਨ ਵਿਚ ਇਕ ਬੇਰੀ ਦੇ ਹੇਠਾਂ ਬੈਠ ਜਾਂਦੇ । ਕੁਝ ਤਾਂ ਬੋਲਕੇ ਲਿਖਵਾਂਦੇ, ਅਤੇ ਬਹੁਤ ਕਰਕੇ ਬਾਣੀ ਲਿਖੀ ਹੋਈ ਦੇ ਖੁਲੇ ਪਤੇ ਆਪ ਦਰੁਸਤ ਕਰਕੇ ਭਾਈ ਗੁਰਦਾਸ ਨੂੰ ਨਕਲ ਕਰਨ ਲਈ ਜਾਂਦੇ ਜਾਂਦੇ । ਜਦ ਭਾਈ ਜੀ ਲਿਖਾਈ ਕਰ ਰਹੇ ਹੁੰਦੇ ਸਨ, ਤਦ ਗੁਰੂ ਸਾਹਿਬ ਹੋਰ ਬਾਣੀ ਨੂੰ ਵੇਖ ਅਤੇ ਸੋਧ ਰਹੇ ਹੁੰਦੇ ਸਨ । "ਨਜੀ .

  1. ## #
  • ਨੀਸ਼ਾਨ ਸ਼ਾਹੀ ਫੁਰਮਾਨ ਨੂੰ ਕਹਿੰਦੇ ਸਨ । ਸ਼ਾਹਜਾਦੇ ਜਦ ਸੂਬੇਦਾਰ ਹੁੰਦੇ ਸਨ, ਇਹ ‘ਨੀਸ਼ਾਨ ਦਿਆ ਕਰਦੇ ਸਨ, ਜਿਸ ਤਰਾਂ ਅੰਗ੍ਰੇਜ਼ੀ ਫਰਾਂਸੀਸੀ ਆਦਿ ਕੰਪਨੀਆਂ ਨੂੰ ਇਹੋ ਜਿਹੇ “ਨੀਸ਼ਨਾਂ ਨਾਲ ਫ਼ੈਕਟਰੀਆਂ ਆਦਿ ਖੋਲਣ ਤੇ ਤਜਾਰਤ ਕਰਨ ਦੀ ਇਜਾਜ਼ਤ ਦਿੱਤੀ ਗਈ । ਭਾਈ ਸਾਹਿਬ ਲਈ ਕਰ ਸਾਹਿਬ ਦੇ ਹਥ ਦਾ ‘ਨੀਸ਼ਾਨ ਨਾ ਨਿਰਾ ਸਦ ਜਾਂ authority ਹੀ ਸੀ, ਸਗੋਂ ਮੰਗਲਾ ਚਰਣ' ਵਜੋਂ ਵੀ ਸੀ, ਜਿਸ ਤਰਾਂ ਮੁਸਲਮਾਨ ਵੀ ਕਿਤਾਬ ਲਿਖਦੇ ਸਮੇਂ ਕਸੇ ਬਜੁਰਗ ਤੋਂ ਪਹਿਲੇ ਸਫ਼ੇ ਪਰ ਤਰੱਕਨ’, ‘ਬਿਸਮਿਲਾ ਲਿਖਵਾ ਲੈਂਦੇ ਸਨ । ਗੁਰੂ ਸਾਹਿਬਾਨ ਦੇ ਵੇਲੇ ਜਿਨੇ ਭੀ ਗੰਥ ਸਾਹਿਬ ਦੇ ਉਤਾਰੇ ਲਿਖਾਰੀਆਂ ਨੇ ਕੀਤੇ, ਕੰਮ ਆਰੰਭਣ ਤੋਂ ਪਹਿਲੇ ਗੁਰੂ ਸਾਹਿਬ ਦਾ “ਨਿਸ਼ਾਠ' ਇਕ ਕਾਗਜ਼ ਪਰ, ਜੋ ਕਈ ਵਾਰੀ 'ਸੁਨਹਿਰੀ ਰੂਪਰੀ ਹੁੰਦਾ ਸੀ, ਗੁਰੂ ਸਾਹਿਬ ਦੀ ਹਥੀ ਲਿਖਵਾ ਲੈਂਦੇ ਸਨ, ਅਤੇ ਗੁਰੂ ਸਾਹਿਬ ‘ਮੂਲ ਮੰਤੁ ' ਪੂਰਾ ਜਾਂ ਕੁਝ ਸੰਖੇਪ ਕਰਕੇ ਜਾਂ ਹੋਰ ਉਹੋ ਜਿਹੇ ਲਫਜ਼ ਲਿਖ ਜਾਂਦੇ ਸਨ ਜਿਸ ਤਰਾਂ ਗੁਰੂ ਸਹਾਇ । ਬਹੁਤ ਸਾਰੀਆਂ ਪ੍ਰਾਚੀਨ ਬੀੜਾਂ ਵਿਚ ਇਹ 'ਸ਼ਾਨ' ਮੌਜੂਦ ਹਨ ।

- ੬੪ - Digitized by Panjab Digital Library / www.panjabdigilib.org