ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਹ ਅਰਥ ਹੈ । ਪਰ ਏਸ ਧਿਆਇ ਵਿਚ ਅਸੀਂ reccasion ਵਾਸਤੇ ਲਫ਼ਜ਼ “ਸ਼ਾਖ਼ਾ ਵਰਤਿਆ ਹੈ। ਇਹ ਲਫ਼ਜ਼ ਵੇਦਾਂ ਦੇ ਨਾਲ ਏਜੇ ਅਰਥ : ਵਿਚ ਵਰਤਿਆ ਗਿਆ ਹੈ । ਗ੍ਰੰਥ ਸਾਹਿਬ ਦੀਆਂ ਤਿੰਨ ਮੁਖ' “ਸ਼ਾਖ਼ਾ’ ਸਮਝੀਆਂ ਜਾਂਦੀਆਂ ਹਨ : (੧) ਪਹਿਲੀ ਸ਼ਾਖਾ ਭਾਈ ਗੁਰਦਾਸ ਦੇ ਹਥੀਂ ਲਿਖੀ “ਆਦਿ-ਬੀੜ' । (੨) ਦੂਜੀ ‘ਸ਼ਾਖਾ’ ਭਾਈ ਬੰਨੋ ਵਾਲੀ ਬੀੜ ਜਿਸ ਵਿਚ ਭਾਈ ਬੰਨੋ ਜੀ ਨੇ ਕੁਝ ਸ਼ਬਦ ਵਾਧੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰ ਦਿਤੇ ਸਨ-ਇਕ ਸੂਰਦਾਸ ਦਾ ਅਤੇ ਇਕ ਮੀਰਾਂਬਾਈ ਦਾ। (੩) ਤੀਜੀ ਸ਼ਾਖਾ` ਉਹ ਹੈ ਜਿਸ ਵਿਚ ਨਾਵੇਂ ਮਹਲੇ ਦੀ ਬਾਣੀ ਵਧਾਈ ਗਈ ਸੀ । | ਗੁਰੂ ਹਰਿਗੋਬਿੰਦ ਸਾਹਿਬ ਨੇ ਕੁਝ ਵਾਰਾਂ ਦੇ ਸਿਰੇ ਪੁਰ ਦੇਸ਼ ਦੇ ਵਿਚ ਪ੍ਰਚੱਲਤ ‘ਜੋਧਿਆਂ ਦੀਆਂ ਵਾਰਾਂ ਦੇ ਨਾਮ ਦੇ ਕੇ ਇਹ ਹਦਾਇਤ : : : ਕੀਤੀ ਸੀ, ਕਿ ਗਰੰਥ ਸਾਹਿਬ ਦੀਆਂ ਵਾਰਾਂ’ ਨੂੰ ਉਹਨਾਂ ਪ੍ਰਚੱਲਤ ਵਾਰਾਂ ਨੂੰ ਦੀਆਂ ਧੁਨੀਆਂ ਉਤੇ ਗਾਵਿਆਂ ਜਾਇਆ ਕਰੇ, ਕਿਉਂ ਜੋ ਗੁਰੂ ਸਾਹਿਬ , ਦਾ ਸੁਭਾਉ ਸਿਪਾਹੀਆਨਾ ਸੀ, ਅਤੇ ਉਹ ਸਿਖਾਂ ਵਿਚ ਇਹ ਗਰਮੀ ਨੂੰ ਲਿਆਣਾ ਚਾਹੁੰਦੇ ਸਨ । ਇਹਨਾਂ ਨਉਂ (੯) “ਧੁਨੀਆਂ’ ਦੇ ਵਧਾ ਦੇਣ : ਨਾਲ, ਜੋ “ਆਦਿ-ਬੀੜ' ਵਿਚ ਹਾਸ਼ੀਏ ਪਰ ਲਿਖੀਆਂ ਗਈਆਂ ਸਨ, " · ਕੋਈ ਅਡ ਸ਼ਾਖਾ ਕਾਇਮ ਨਾ ਹੋਈ, ਕਿਉਂਕਿ ਫ਼ਰਕ ਏਡਾ ਛੋਟਾ ਸੀ ਕਿ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਸੀ। ਦੂਜੇ ਇਹ ਥੋੜੀ ਤਬਦੀਲੀ ਖ਼ੁਦ “ਆਦਿ-ਬੀੜ’ ਵਿਚ ਹੀ ਕੀਤੀ ਗਈ ਸੀ, ਜੋ ਉਤਾਰੇ ਏਸ ਤਬਦੀਲੀ ਦੇ ਪਿਛੋਂ ਇਸ ‘ਆਦਿ-ਬੀੜ' ਤੋਂ ਹੋਏ, ਉਹਨਾਂ ਵਿਚ ਇਹ ਆਪਣੇ ਆਪ ਨਕਲ ਹੁੰਦੀ ਗਈ। ਲਿਖਾਰੀਆਂ (ਕਾਤਿਬਾਂ scribes) ਨੇ ਆਪਣੀ ਮਰਜ਼ੀ ਨਾਲ ।

'ਚ ' - ੭੪ - Digitized by Panjab Digital Library | www.panjabdigilib.org . .