ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਫੇਰ ਮੈਨੂੰ ਇਹ ਭੀ ਮਾਲੂਮ ਨਹੀਂ ਕਿ ਅਕਬਰ ਦੇ ਵੇਲੇ ਜ਼ਮੀਨ ਦੀ ਰਕਬਾ ਘੁਮਾਵਾਂ, ਕਨਾਲਾਂ ਤੇ ਮਰਲਿਆਂ ਵਿਚ ਦਿੱਤਾ ਜਾਂਦਾ ਸੀ ਜਾਂ ਕੋਈ ਹੋਰ ਆਪ ਚੱਲਤ ਸਨ । ਜਹਾਂਗੀਰ ਨੇ ਜ਼ਮੀਨ ਤੇ ਕੀਹ ਦੇਣੀ ਸੀ, ਪਿਉ ਦੀ ਦਿੱਤੀ ਜ਼ਬਤ ਜ਼ਰੂਰ ਕਰ ਲਈ ਹੋਵੇਗੀ। ਸਾਰੀ ਜ਼ਮੀਨ ਜੋ ਹਣ ਕਰਤਾਰ ਪੁਰ ਦੇ ਗੁਰਦਵਾਰੇ ਨਾਲ ਹੈ, ਪਿਛੋਂ ਮਹਾਰਾਜੇ ਰਣਜੀਤ ਸਿੰਘ ਨੇ ਦਿੱਤੀ ਹੋਵੇਗੀ, ਜਿਸਦੇ ਕਰਤਾਰ ਪੁਰ ਆਉਣ ਦੀ ਯਾਦਦਾਸ਼ਤ ਉਸੇ ਬੀੜ ਵਿਚ ਇਉਂ ਕੀਤੀ ਹੈ:*ਸੰਮਤ ੧੮੮੮ ਫਾਗੁਨ ਮੈਂ ਰੰਜੀਤ ਸਿੰਘ ਕਰਤਾਰ ਪੁਰ ਆਇਆ ਸਾਡੇ ਕਹਿਣ ਦਾ ਮਤਲਬ ਇਹ ਹੈ, ਕਿ ਸੰਨ ੧੫੯੮ ਈਸਵੀ ਜਾਂ ਸੰਮਤ ੧੬੫੫ ਵਿਚ ਗ੍ਰੰਥ ਸਾਹਿਬ ਕਰਤਾਰ ਪੁਰ ਵਿਚ ਮੌਜੂਦ ਸੀ, ਜਦ ਅਕਬਰ ਉਥੇ ਗਿਆ । ਇਸ ਤੋਂ ਪਹਿਲੇ ਬੀੜ ਕਦ ਤਿਆਰ ਹੋਈ ਸੀ ਇਸ ਪਰ ਅਗੇ ਜਾਕੇ ਵਿਚਾਰ ਕਰਾਂਗੇ। | ਪਰ ਸੰਮਤ ੧੬੫੫ ਤੋਂ ਕੁਝ ਚਿਰ ਪਿਛੋਂ ਗੁਰੂ ਸਾਹਿਬ ਅੰਮ੍ਰਿਤਮੈਂ ਆ ਗਏ ਅਤੇ ਕੁਦਰਤੀ ਤੌਰ ਪਰ ਗ੍ਰੰਥ ਸਾਹਿਬ ਵੀ ਨਾਲ ਹੀ ਏਥੇ ਆਇਆ । ਜਦ ਸ਼ੁਰੂ ਸੰਮਤ ੧੬੬੩ ਵਿਚ ਆਪ ਗ੍ਰਿਫਤਾਰ ਕਰਕੇ ਢਾਹੌਰ ਲਿਆਏ ਗਏ ਤਦ ਗ੍ਰੰਥ ਸਾਹਿਬ ਏਥੇ ਹੀ ਸੀ। ਗੁਰੂ ਹਰਿ ਬੰਦ ਸਾਹਿਬ ਦੀ ਚੌਦਾਂ ਕੁ ਵਰੇ ਦੀ ਗੈਰ-ਹਾਜ਼ਰੀ ਵਿਚ ਇਹ •ਆਂ-ਬੀੜ' ਅੰਮ੍ਰਿਤਸਰ ਵਿਚ ਹੀ ਭਾਈ ਬੁਢਾ ਜੀ ਅਤੇ ਭਾ ਗੁਰਦਾਸ ਜੀ ਦੇ ਹਵਾਲੇ ਰਹੀ। ਹੋਰ ਦਸ ਕੁ ਵਰੇ ਪਿੱਛੋਂ ਜਦ ਗੁਰੂ ਹਰਿ ਗੋਬਿੰਦ ਜੀ ਲਈ ਫੇਰ ੩ ਦਿਨ ਅਏ, ਅਤੇ ਹਾਕਮਾਂ ਨੇ ਇਹਨਾਂ ਨੂੰ ਪੰਜਾਬ ਵਿਚੋਂ ਕਢ ਦੇਣਾ ਤਾ ਆ, ਤਦ ਤਿੰਨ ਚਾਰ ਵਰੇ, ਕਦੇ ਕਰਤਾਰ ਪੁਰ, ਕਦੇ ਮਾਲਵੇ ਤੇ ਵੇ ਹਰਗੋਬਿੰਦਪੁਰ ਮਾਰੇ ਮਾਰੇ ਫਿਰਨਾ ਪਿਆ; ਅਤੇ ਛੇਕੜ ਦੇਸ ਛਡਕੇ ਦੇਸ ਵਿਚ ਇਕ ਪਹਾੜੀ ਰਿਆਸਤ ਬਿਲਾਸਪੁਰ ਦੇ ਇਲਾਕੇ ਵਿਚ, ਉਤਰ ਜਾ ਵਸੇ । ਮੀਨਿਆਂ’ ਦੇ ਦਿੱਤ ਮਿਹਨਿਆਂ ਵਿਚ ਕਿ: - ੯੮ - RuDigitized by Panjab Digital Library, www.panjabdigilib.org