ਸਮੱਗਰੀ 'ਤੇ ਜਾਓ

ਪੰਨਾ:ਸੰਤ ਗਾਥਾ.pdf/108

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਹੁਣ ਵੀਚਾਰ ਕਰੋ ਕਿ ਨੇਤ੍ਰਹੀਨ ਤੇ ਅੰਗਾਂ ਕਰਕੇ ਅਪਾਹਜ ਇਸਤ੍ਰੀ ਦੇ ਵਿਵਾਹ ਵਿਚ ਕਿਤਨਾ ਅਮਲੀ ਤਿਆਗ ਹੈ। ਇਸ ਬੀਬੀ ਦੇ ਸੁਖ ਦਾ ਸਾਰਾ ਸਾਮਾਨ ਆਪਨੂੰ ਕਰਨਾ ਪੈਂਦਾ ਸੀ, ਇਸਤ੍ਰੀ ਵਲੋਂ ਸੇਵਾ ਦਾ ਕੋਈ ਸੁਖ ਨਹੀਂ ਸੀ। ਜਿਨ੍ਹਾਂ ਨੇ ਡਿੱਠਾ ਹੈ ਓਹ ਜਾਣਦੇ ਹਨ ਕਿ ਜਿਵੇਂ ਸੰਤ ਜੀ ਲੋੜਵੰਦਾਂ, ਦੁਖੀਆਂ, ਪਸ਼ੂਆਂ ਤੇ ਜੀਵਾਂ ਦਾ ਸੁਖ ਸਾਮਾਨ ਕਰਦੇ ਸਨ ਉਵੇਂ ਹੀ ਇਸ ਇਸਤ੍ਰੀ ਦਾ ਕਰਦੇ ਸਨ, ਗੋਇਆ ਆਪਣੇ ਵਿਵਾਹ ਨੂੰ ਬੀ ਇਕ ਨੇਤ੍ਰਹੀਨ ਤੇ ਅੰਗਹੀਨ ਇਸਤ੍ਰੀ ਨੂੰ ਚੁਣਕੇ, ਜਿਸ ਦਾ ਸਹਾਰਾ ਕੋਈ ਨਹੀਂ ਸੀ, ਇਕ ਸੇਵਾ ਕਰਨ ਦਾ ਵਸੀਲਾ ਹੋਰ ਬਣਾ ਲਿਆ। ਕੌਣ ਹੈ ਸਿਵਾਏ ਕਲਗ਼ੀਆਂ ਵਾਲੇ ਦੇ ਅਨਿੰਨ ਭਗਤ ਸਿਖਾਂ ਦੇ ਜੋ ਐਸੇ ਕੁਰਬਾਨੀ ਦੇ ਜੀਵਨ ਬਸਰ ਕਰਨ।

੧੧. ਆਪਣੇ ਗਾਹਕਾਂ ਦਾ ਦਰਦ-

ਅਸੀਂ ਪਿੱਛੇ ਦੱਸ ਆਏ ਹਾਂ ਕਿ ਚਾਟੀਵਿੰਡ ਦਰਵਾਜ਼ੇ ਤੋਂ ਬਾਹਰ ਸ੍ਰੀ ਤਰਨ ਤਾਰਨ ਸਾਹਿਬ ਦੀ ਸੜਕ ਤੇ ਆਪ ਨੇ ਗਊਸ਼ਾਲਾ, ਖੂਹ ਤੇ ਪਸ਼ੂਆਂ ਦੇ ਪਾਣੀ ਪੀਣ ਲਈ ਚੁਬੱਚੇ ਬਣਵਾਏ ਹੋਏ ਸਨ, ਚੁਬੱਚਿਆਂ ਦੇ ਨਾਲ ਇਥੇ ਇਕ ਦੁਕਾਨ ਵੀ ਬਣੀ ਹੋਈ ਸੀ, ਜੋ ਇਕ ਸਮੇਂ ਇਕ ਲੋੜਵੰਦ ਹਲਵਾਈ ਨੂੰ ਦਿਤੀ ਗਈ ਸੀ। ਉਹ ਦੁੱਧ ਦਹੀਂ ਰੱਖਦਾ ਸੀ ਤੇ ਉਸ ਦੀ ਚੰਗੀ ਵਿਕਰੀ ਹੋ ਜਾਂਦੀ ਸੀ।

ਗਰਮੀ ਦੇ ਦਿਨ ਸਨ, ਤਿੰਨ ਚਾਰ ਵਜੇ ਦੇ ਕਰੀਬ ਸ਼ਹਿਰ ਦਾ ਵੱਗ ਬਾਹਰੋਂ ਫਿਰਕੇ ਵਾਪਸ ਮੁੜਿਆ, ਗਊਆਂ ਮਹੀਆਂ ਤਿਹਾਈਆਂ ਸਨ, ਇਕ ਦੂਜੇ ਤੋਂ ਪਹਿਲਾਂ ਚੁਬੱਚੇ ਤੇ ਅਪੜਕੇ ਪਾਣੀ ਪੀਣ ਦਾ ਯਤਨ ਕਰਨ ਲੱਗੀਆਂ। ਭਾਈ ਸੁਵਾਇਆ ਸਿੰਘ ਜੀ ਉੱਚੀ ਥਾਂ ਤੇ ਖਲੋਤੇ ਪਸ਼ੂਆਂ ਨੂੰ ਠੰਢਾ ਤੇ ਨਿਰਮਲ ਜਲ ਛਕਦਿਆਂ ਦੇਖ ਪ੍ਰਸੰਨ ਹੋ ਰਹੇ ਸਨ। ਉਸੇ ਵੇਲੇ ਉਨ੍ਹਾਂ ਦੀ ਨਜ਼ਰ ਇਸ ਹਲਵਾਈ ਤੇ ਪਈ, ਇਹ ਇਕ ਹੱਥ ਵਿਚ ਸੋਟੀ ਲਈ ਖੜਾ ਸੀ ਤੇ ਆਪਣੀ ਹੱਟੀ ਦੇ ਅਗੇ ਆਉਣ ਵਾਲੀਆਂ ਗਊਆਂ ਮਹੀਆਂ ਨੂੰ ਸੋਟੀ ਮਾਰ ਮਾਰ ਉਨ੍ਹਾਂ ਨੂੰ

-੧੦੪-