ਪੰਨਾ:ਸੰਤ ਗਾਥਾ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਕਾਨ ਤੋਂ ਪਰੇ ਕਰ ਰਿਹਾ ਸੀ। ਸੰਤ ਸੁਵਾਇਆ ਸਿੰਘ ਜੀ ਬੇਜ਼ੁਬਾਨ ਪਸ਼ੂਆਂ ਨੂੰ ਮਾਰ ਪੈਂਦੀ ਵੇਖ ਕੇ ਨਾ ਸਹਾਰ ਸਕੇ, ਦੌੜਕੇ ਹਲਵਾਈ ਪਾਸ ਗਏ ਤੇ ਉਸ ਦੇ ਹੱਥੋਂ ਸੋਟੀ ਖੋਹ ਲਈ ਤੇ ਪੁੱਛਣ ਲਗੇ ਕਿ ਤੂੰ ਇਨ੍ਹਾਂ ਨੂੰ ਕਿਉਂ ਮਾਰ ਰਿਹਾ ਹੈਂ? ਹਲਵਾਈ ਨੇ ਉੱਤਰ ਦਿੱਤਾ ਕਿ ਇਹ ਮੇਰੀ ਦੁਕਾਨ ਅਗੇ ਆਕੇ ਚਿੱਕੜ ਭਰੇ ਪੈਰਾਂ ਨਾਲ ਚਿੱਕੜ ਕਰਦੀਅ ਹਨ, ਜਿਸ ਤੋਂ ਮੇਰੇ ਗਾਹਕਾਂ ਨੂੰ ਤਕਲੀਫ ਹੁੰਦੀ ਹੈ? ਸੰਤ ਜੀ ਨੇ ਇਹ ਗੱਲ ਸੁਣ ਕੇ ਦੰਦਾਂ ਹੇਠ ਜੀਭ ਲੈ ਲਈ ਤੇ ਕਹਿਣ ਲਗੇ ਕਿ ਤੂੰ ਆਪਣੇ ਗਾਹਕਾਂ ਦੇ ਸੁਖ ਲਈ ਸਾਡੇ ਗਾਹਕਾਂ ਨੂੰ ਦੁਖ ਦੇ ਰਿਹਾ ਹੈਂ? ਜੇ ਤੂੰ ਆਪਣੇ ਗਾਹਕਾਂ ਦੀ ਜ਼ਰਾ ਜਿੰਨੀ ਖੇਚਲ ਵੀ ਨਹੀਂ ਸਹਾਰ ਸਕਦਾ ਤਾਂ ਅਸੀਂ ਆਪਣੇ ਗਾਹਕਾਂ ਨੂੰ ਮਾਰ ਪੈਂਦੀ ਕਿਵੇਂ ਸਹਾਰ ਸਕਦੇ ਹਾਂ?

੧੭.ਗਊਸ਼ਾਲਾ ਦੇ ਪਸ਼ੂ-

ਅਸੀਂ ਪਿੱਛੇ ਦੱਸ ਆਏ ਹਾਂ ਕਿ ਸੰਤ ਜੀ ਨੇ ਦੂਰ ਨੇੜੇ ਦੇ ਗੁਰਦੁਵਾਰਿਆਂ ਦੇ ਵਿਚ ਮਨਾਏ ਜਾਣ ਵਾਲੇ ਗੁਰਪੁਰਬਾਂ ਤੇ ਮੇਲਿਆਂ ਪੁਰ ਛਬੀਲਾਂ ਲਾਉਣ ਦਾ ਪ੍ਰਬੰਧ ਕਰ ਰਖਿਆ ਸੀ, ਹਰ ਥਾਂ ਤੇ ਰੇਲ ਨਹੀਂ ਜਾਂਦੀ, ਇਸ ਕਰਕੇ ਛਬੀਲ ਦਾ ਸਾਮਾਨ ਲੈ ਜਾਣ ਲਈ ਗੱਡਿਆਂ ਦਾ ਪ੍ਰਬੰਧ ਕਰ ਰੱਖਿਆ ਸੀ। ਗੱਡਿਆਂ ਨੂੰ ਖਿੱਚਣ ਲਈ ਸੰਢੇ ਤੇ ਝੋਟਿਆਂ ਦੀ ਲੋੜ ਸੀ, ਇਹ ਕਾਫੀ ਗਿਣਤੀ ਵਿਚ ਆਪ ਪਾਸ ਹੁਣ ਹੋ ਗਏ ਸਨ। ਇਨ੍ਹਾਂ ਪਸ਼ੂਆਂ ਲਈ ਘਾਹ ਪੱਠੇ ਦੀ ਜ਼ਰੂਰਤ ਸੀ। ਸੰਤ ਜੀ ਦੇ ਉਪਕਾਰਾਂ ਨੂੰ ਵੇਖ ਕੇ ਆਪਣੇ ਆਪ ਹੀ ਸੰਗਤਾਂ ਵਲੋਂ ਕਾਫ਼ੀ ਪਿਆਰ ਹੋ ਜਾਂਦਾ ਸੀ ਤੇ ਉਹਨਾਂ ਦੀਆਂ ਲੋੜਾਂ ਆਮ ਤੌਰ ਤੇ ਸੁਤੇ ਸਿੱਧ ਹੀ ਪੂਰੀਆਂ ਹੋ ਜਾਂਦੀਆਂ ਸਨ। ਲੋਕੀਂ ਇਨ੍ਹਾਂ ਦੀ ਸੇਵਾ ਲਈ ਗੱਫੇ ਅਰਦਾਸ ਕਰਾਉਂਦੇ ਸਨ। ਸੰਤਾਂ ਦੇ ਪਸ਼ੂਆਂ ਨੂੰ ਪੱਠੇ ਮਿਲਦੇ ਵੇਖ ਕੇ ਤੇ ਸੰਤਾਂ ਦੇ ਦਿਆਲੂ ਸੁਭਾਉ ਨੂੰ ਤੱਕ ਕੇ ਕਈ ਲੋਕੀਂ ਬੁੱਢੀਆਂ ਠੋਰੀਆਂ, ਬੀਮਾਰ ਲੰਗੜੀਆਂ ਤੇ ਦੁੱਧ ਹੀਨ ਗਊਆਂ ਇਨ੍ਹਾਂ ਦੇ ਛਡ

-੧o੫-