ਅੰਮ੍ਰਿਤਸਰ ਆ ਜਾਓ, ਮੈਂ ਹਰੇਕ ਨੂੰ ਕੁਛ ਕੁਛ ਮਾਇਆ ਸੰਗਤਾਂ ਵਿਚੋਂ ਰਾਸ ਮੂੜੀ ਵਾਸਤੇ ਇਕੱਠੀ ਕਰ ਦਿਆਂਗਾ। ਇਸ ਤਰ੍ਹਾਂ ਤੁਸੀਂ ਧਰਮ ਦੀ ਕਿਰਤ ਕਰੋ, ਕਮਾਓ, ਦਸਵੰਧ ਦਿਓ ਤੇ ਪ੍ਰਸ਼ਾਦੇ ਛਕੇ। ਇਸ ਹੁਣ ਵਾਲੀ ਭੇਖ ਦੀ ਅਵਸਥਾ ਤੋਂ ਉਹ ਗ੍ਰਿਹਸਤ ਬਹੁਤਾ ਉੱਤਮ ਹੋਵੇਗਾ।
ਸਾਧਾਂ ਨੂੰ ਇਹ ਗੱਲ ਕਹਿਣ ਦਾ ਹੀਆ ਸੰਤਾਂ ਨੂੰ ਹੀ ਪੈ ਸਕਦਾ ਸੀ, ਗ੍ਰਿਹਸਤੀ ਸੁਣਕੇ ਹੈਰਾਨ ਸਨ ਤੇ ਸਾਧੂ ਤਾਂ ਚਿਪ ਚੜ੍ਹ ਰਹੇ ਸਨ ਕਿ ਸਾਨੂੰ ਭੇਖ ਛੁਡਾਉਣ ਵਾਲਾ ਇਹ ਕੌਣ ਹੈ, ਪਰ ਸੰਤਾਂ ਦੇ ਤਪ ਤੇਜ ਦੇ ਸਾਹਮਣੇ ਕੌਣ ਕੂ ਸਕਦਾ ਸੀ? ਅਖੀਰ ਇਕ ਗੱਭਰੂ ਨੇ ਕੁਛ ਹੌਸਲਾ ਕੀਤਾ ਤੇ ਕਹਿਣ ਲੱਗਾ-ਸੁਆਮੀ ਜੀ! ਕੀਹ ਆਪ ਕ੍ਰਿਪਾ ਕਰਕੇ ਕਾਰਣ ਦਸ ਸਕਦੇ ਹੋ ਕਿ ਸਾਡੇ ਮੁੜ ਗ੍ਰਿਹਸਤੀ ਬਣਨੇ ਦਾ ਉਪਦੇਸ਼ ਆਪ ਕਿਉਂ ਦੇ ਰਹੇ ਹੋ? ਇਕ ਪਾਸੇ ਸਾਡਾ ਸਾਮਾਨ ਲੁਟਾ ਦਿੱਤਾ ਜੇ, ਦੂਜੇ ਪਾਸੇ ਸਾਨੂੰ ਬਣੀਏ ਬਣਨ ਦਾ ਉਪਦੇਸ਼ ਬਖਸ਼ ਰਹੇਹੋ?
ਸੰਤ-ਬਰਖੁਰਦਾਰ! ਇਸ ਵਾਸਤੇ ਕਿ ਤੁਸਾਂ ਨੇ, ਜਿਨ੍ਹਾਂ ਨੇ ਪੁਲਸ ਸੱਦ ਲਿਆਂਦੀ ਤੇ ਆਪਣੇ ਮਾਲ ਦੇ ਦਾਅਵੇ ਕੀਤੇ, ਇਸ ਕਰਤਬ ਨਾਲ ਦੱਸ ਦਿੱਤਾ ਹੈ ਕਿ ਤੁਸੀਂ ਅਸਲ ਵਿਚ ਸਾਧੂ ਨਹੀਂ ਹੋ, ਭੇਖ ਮਾਤ੍ਰ ਸਾਧੂ ਹੋ, ਚਾਹੇ ਤੁਸੀਂ ਕਿਸੇ ਹੀ ਮਤ ਦੇ ਹੋ। ਮੈਨੂੰ ਤਾਂ ਇਹ ਦਿੱਸਦਾ ਹੈ ਕਿ ਜੋ ਗ੍ਰਿਹਸਤ ਮਾਰਗ ਨੂੰ ਛੋੜਦਾ ਹੈ ਤੇ ਸਾਧੂ ਹੁੰਦਾ ਹੈ ਉਹ
'ਗ੍ਰਹਣ’ ਨੂੰ ਛੋੜਦਾ ਹੈ ਤੇ ‘ਤਯਾਗ’ ਨੂੰ ਅੰਗੀਕਾਰ ਕਰਦਾ ਹੈ। ਉਸ ਦਾ ਜੀਵਨ ਹੈ ਤਯਾਗ। ਮੈਂ ਤੁਹਾਨੂੰ ਦੱਸਾਂ, ਸਾਡੇ ਅਕਾਲੀ ਬਣਨ ਵਾਲੇ ਸਿੰਘਾਂ ਦਾ ਧ੍ਰਵਾ ਹੁੰਦਾ ਸੀ ਨਾ ਕੇਵਲ ਮਾਇਆ ਦਾ ਤਿਆਗ, ਸਗੋਂ ਮਾਇਆ ਮੇਰੀ ਹੈ ਇਸ ਦਾ ਬੀ ਤਿਆਗ। ਸਾਡੇ ਨਿਹੰਗ ਸਿੰਘਾਂ ਅਰਥਾਤ ਪੁਰਾਤਨ ਅਕਾਲੀ ਸਿੰਘਾਂ ਵਿਚ 'ਮਾਇਆ ਮੋਰੀ ਹੈ' ਤੇ 'ਇਸ ਪਰ ਮੇਰਾ ਕਬਜ਼ਾ ਹੈ' ਇਹ ਖਿਆਲ ਨਹੀਂ ਸੀ ਹੁੰਦਾ। ਉਹ ਸਭ ਕੁਛ ਵਾਹਿਗੁਰੂ ਦਾ ਸਮਝਦੇ ਸਨ। ਤੁਸੀਂ ਬੀ ਤਿਆਗੀ ਹੋ। ਮੈਂ ਸਮਝਦਾ ਹਾਂ ਕਿ ਉਹ ਸਾਧੂ ਨਹੀਂ ਜੋ ਮਾਇਆ ਉਤੇ ਆਪਣੇ ਕਬਜ਼ੇ
-੧੧੭-